ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਣ ਲਈ ਪੁੱਜੇ। ਕੁਲਤਾਰ ਸਿੰਘ ਸੰਧੂਵਾ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਧਵਾਂ ਨੇ ਕਿਹਾ ਕਿ ਕਿਹਾ ਗੁਰੂ ਘਰ ਦਾ ਸ਼ੁਕਰਾਨਾ ਅਦਾ ਕਰਨ ਲਈ ਆਏ ਆਂ ਸਾਡੇ ਤੇ ਸਾਡੇ ਭਰਾਵਾਂ ਤੇ ਵਾਹਿਗੁਰੂ ਜੀ ਨੇ ਮਿਹਰ ਕੀਤੀ ਹੈ। ਗੁਰੂ ਸਾਹਿਬ ਦੇ ਚਰਨਾਂ ਚ ਮੱਥਾ ਟੇਕਣ ਲਈ ਆਏ ਹਨ।
ਦੇਸ਼ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਕਿਹਾ ਵਾਹਿਗੁਰੂ ਅੱਗੇ ਮੰਗ ਕੀਤੀ ਹੈ ਕਿ ਸਾਡੇ ਕੋਲੋਂ ਉਹੀ ਕੰਮ ਕਰਵਾਈ ਜੋ ਤੈਨੂੰ ਚੰਗੇ ਲੱਗਣ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਡਿਬੇਟ ਰੱਖੀ ਗਈ ਹੈ, ਉਸਤੇ ਕਿਹਾ ਕਿ ਜਦੋਂ ਬੰਦਾ ਸਪੀਕਰ ਚੁਣਿਆ ਜਾਂਦਾ ਹੈ ਤਾਂ ਉਸਦਾ ਕੋਈ ਕਮੈਂਟ ਕਰਨਾ ਨਹੀਂ ਬਣਦਾ। ਪਰ ਫਿਰ ਵੀ ਮੈਂ ਜਵਾਬ ਦਿੰਦਾ ਹਾਂ। ਜਦੋਂ ਅਸੀਂ ਵਿਰੋਧੀ ਧਿਰ ਵਿੱਚ ਸੀ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਲਈ ਧਰਨੇ ਮੁਜਹਾਰੇ ਕਰਦੇ ਸੀ, ਡਾਂਗਾਂ ਵੀ ਖਾਂਦੇ ਸੀ।
ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਇੰਨੀ ਵੱਡੀ ਸੇਵਾ ਬਖਸ਼ੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਖੁਦ ਕਿਹਾ ਹੈ ਆਓ ਇੱਕ ਜਗ੍ਹਾ ਬੈਠ ਕੇ ਗੱਲ ਕਰੀਏ। ਉਹਨਾਂ ਕਿਹਾ ਕਿ ਮੇਰਾ ਕੰਮ ਵਿਧਾਨ ਸਭਾ ਵਿੱਚ ਸਪੀਕਰ ਦਾ ਕੰਮ ਹੈ। ਨਸ਼ੇ ਤੇ ਬੋਲਦੇ ਹੋਏ ਸੰਧਵਾ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਛੇੜੀ ਹੋਈ ਹੈ। ਦਰਜਨ ਦੇ ਕਰੀਬ ਲੋਕਾਂ ਦਾ ਨਸ਼ਾ ਛਡਾ ਦਿੱਤਾ ਹੈ ਤੇ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।