ਅੰਮ੍ਰਿਤਸਰ : ਦੁਰਗਿਆਣਾ ਮੰਦਿਰ ਦੇ ਨਜ਼ਦੀਕ ਲੋਹਗੜ੍ਹ ਦੇ ਕੋਲ ਬਣੇ ਇਕ ਗਨ ਹਾਊਸ ਦਾ ਦੁਰਗਿਆਣਾ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਵੱਲੋਂ ਕਬਜ਼ਾ ਲਿੱਤਾ ਗਿਆ। ਗਨ ਹਾਊਸ ਦੀ ਤੋੜਫੋਡ ਕੀਤੀ ਗਈ। ਜਿਸ ਦੇ ਵਿਰੁੱਧ ਗਨ ਹਾਊਸ ਦੇ ਮਾਲਕ ਵੱਲੋਂ ਦੁਰਗਿਆਣਾ ਮੰਦਿਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਦੇ ਖਿਲਾਫ ਪ੍ਰੈਸ ਵਾਰਤਾ ਕਰਦੇ ਹੋਏ, ਕਿਹਾ ਕਿ ਅਰੁਣ ਖੰਨਾ ਨੇ ਗਲਤ ਤਰੀਕੇ ਨਾਲ ਉਹਨਾਂ ਦੇ ਗਨ ਹਾਊਸ ਦਾ ਕਬਜ਼ਾ ਲਿੱਤਾ ਹੈ। ਜਦਕਿ ਜਦੋਂ ਕਿਸੇ ਗਨ ਹਾਊਸ ਦਾ ਕਬਜ਼ਾ ਲੈਣਾ ਹੁੰਦਾ ਹੈ, ਤਾਂ ਹੋਮ ਸੈਕਟਰੀ ਪੰਜਾਬ ਜਾ ਚੀਫ ਸੈਕਟਰੀ ਦੀ ਪਰਮਿਸ਼ਨ ਜਰੂਰੀ ਹੈ। ਪਰ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਵੱਲੋਂ ਮਾਨਯੋਗ ਅਦਾਲਤ ਤੋਂ ਆਪਣੇ ਹੱਕ ਵਿੱਚ ਆਰਡਰ ਲੈ ਕੇ ਗਨ ਹਾਊਸ ਦੀ ਤੋੜਫੋੜ ਕਰਵਾ ਕੇ ਉਸਦਾ ਕਬਜ਼ਾ ਲੈ ਲਿੱਤਾ। ਲੇਕਿਨ ਇਸ ਮਾਮਲੇ ਵਿੱਚ ਅਰੁਣ ਖੰਨਾ ਵੱਲੋਂ ਹਲਕਾ ਸੈਂਟਰਲ ਦੇ ਏਸੀਪੀ ਨੂੰ ਵੀ ਗਲਤ ਗਾਈਡ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇੱਕ ਦੁਕਾਨ ਦਾ ਕਬਜ਼ਾ ਲੈਣ ਜਾਣਾ।
ਜਿਸ ਕਰਕੇ ਪੁਲਿਸ ਦੀ ਸਕਿਉਰਟੀ ਉਹਨਾਂ ਨੇ ਆਪਣੇ ਨਾਲ ਲੈ ਲਈ ਅਤੇ ਨਾ ਤਾ ਪੁਲਿਸ ਕਮਿਸ਼ਨਰ ਦੀ ਪਰਮਿਸ਼ਨ ਲਿੱਤੀ ਗਈ। ਅਤੇ ਨਾ ਹੀ ਅੰਮ੍ਰਿਤਸਰ ਦੇ ਡੀਸੀਪੀ ਦੀ ਪਰਮਿਸ਼ਨ ਲਿੱਤੀ ਗਈ। ਸਿਰਫ ਥਾਣਾ ਡੀ ਡਿਵੀਜ਼ਨ ਦੇ ਐਸਐਚਓ ਦੇ ਪਰਮਿਸ਼ਨ ਦੇ ਨਾਲ ਹੀ ਗਨ ਹਾਊਸ ਦਾ ਕਬਜ਼ਾ ਲੈ ਲਿੱਤਾ, ਜੋ ਕਿ ਸਰਾਸਰ ਗਲਤ ਹੈ। ਗਨ ਹਾਊਸ ਦੇ ਮਾਲਕ ਨੇ ਕਿਹਾ ਕਿ ਦੁਰਗਿਆਣਾ ਮੰਦਿਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਕੇ ਉਹਨਾਂ ਦੀ ਦੁਕਾਨ ਤੋੜੀ ਹੈ। ਬੰਦ ਦੁਕਾਨ ਦੇ ਤਾਲੇ ਤੋੜ ਕੇ ਉਸ ਦਾ ਸਮਾਨ ਬਾਹਰ ਕੱਢ ਕੇ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਹਨ। ਉਹਨਾਂ ਕਿਹਾ ਕਿ ਗਗਨ ਭਾਟੀਆ ਨੇ ਕਿਹਾ ਕਿ ਗਨ ਹਾਊਸ ਤੇ ਕਬਜ਼ਾ ਲੈਣ ਤੋਂ ਬਾਅਦ ਗਨ ਹਾਊਸ ਚ ਜਿੰਨਾ ਅਸਲਾ ਪਿਆ ਸੀ, ਉਹ ਸਾਰਾ ਅਰੁਣ ਖੰਨਾ ਤੇ ਥਾਣਾ ਡੀ ਡਿਵੀਜ਼ਨ ਦੇ ਪੁਲਿਸ ਦੇ ਅੰਡਰ ਹੈ।
ਅਗਰ ਅਸਲੇ ਚ ਕੋਈ ਵੀ ਅਭਿ-ਨਬੀ ਹੁੰਦੀ ਹੈ ਤਾਂ ਇਸ ਦਾ ਜਿੰਮੇਵਾਰ ਦੁਰਗਿਆਣਾ ਮੰਦਰ ਕਮੇਟੀ ਦਾ ਜਨਰਲ ਸਕੱਤਰ ਅਰੁਣ ਖੰਨਾ ਅਤੇ ਥਾਣਾ ਡੀ ਡਿਵੀਜ਼ਨ ਦੇ ਐਸਐਚਓ ਖੁਦ ਹੋਣਗੇ। ਦੂਸਰੇ ਪਾਸੇ ਦੁਰਗਿਆਣਾ ਮੰਦਰ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਉਤਾਰਿਆ। ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਉਸ ਗਨ ਹਾਊਸ ਨੂੰ ਖਾਲੀ ਕਰਨ ਦੇ ਆਰਡਰ ਸਨ ਜਿਸ ਦੇ ਚਲਦੇ ਉਹ ਪ੍ਰਸ਼ਾਸਨ ਨੂੰ ਆਪਣੇ ਨਾਲ ਲੈ ਕੇ ਗਏ ਸਨ, ਫਿਰ ਹੀ ਗਨ ਹਾਊਸ ਦਾ ਕਬਜ਼ਾ ਲਿੱਤਾ ਸੀ। ਗਨ ਹਾਊਸ ਦਾ ਕਬਜ਼ਾ ਲੈਣ ਤੋਂ ਬਾਅਦ ਉਸ ਗਨ ਹਾਊਸ ਦੇ ਵਿੱਚ ਜਿੰਨਾ ਅਸਲਾ ਪਿਆ ਸੀ, ਉਹ ਅਸਲਾ ਪੁਲਿਸ ਕੋਲ ਜਮਾਂ ਹੈ ਅਗਰ ਗਨ ਹਾਊਸ ਦੇ ਮਾਲਕ ਨੂੰ ਕੋਈ ਮੁਸ਼ਕਿਲ ਹੈ ਤਾਂ ਉਹ ਪੁਲਿਸ ਨਾਲ ਗੱਲ ਕਰੇ।ਕਿਉਂਕਿ ਅਸੀਂ ਕਾਨੂੰਨੀ ਤਰੀਕੇ ਦੇ ਨਾਲ ਗਨ ਹਾਊਸ ਦਾ ਕਬਜ਼ਾ ਲਿੱਤਾ ਹੈ।