ਅੰਮ੍ਰਿਤਸਰ : ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾ ਤੇ ਬਟਾਲਾ ਰੋਡ ਤੇ SBI ਗ੍ਰਾਹਕ ਸੇਵਾ ਕੇਂਦਰ ਦੀ ਦੁਕਾਨ ਤੋਂ ਕੁਝ ਦਿਨ ਪਹਿਲਾ ਤਿੰਨ ਆਰੋਪੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਲੁਟੇਰਿਆਂ ਵੱਲੋਂ 90 ਹਜ਼ਾਰ ਦੇ ਕਰੀਬ ਲੁੱਟ ਦੀ ਵਾਰਦਾਤ ਕੀਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਨੂੰ ਟਰੈਸ ਕਰਦੇ ਹੋਏ ਹੁਣ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਤਾ ਹੈ।
ਜਾਨਕਾਰੀ ਦਿੰਦੇ ਹੋਏ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦਸਿਆ ਕਿ ਐਸਬੀਆਈ ਸ਼ਾਖਾ ਦੀ ਗ੍ਰਾਹਕ ਸੇਵਾ ਕੇਂਦਰ ਦੇ ਵਿੱਚ ਹੋਈ ਲੁੱਟ ਚ ਗ੍ਰਿਫਤਾਰ ਕੀਤੇ ਗਏ ਆਰੋਪੀਆਂ ਦੀ ਪਹਿਚਾਣ ਜੋਬਨਪ੍ਰੀਤ ਸਿੰਘ ਗੁਰਦਾਸ ਸਿੰਘ ਤੇ ਧਰਮਿੰਦਰ ਸਿੰਘ ਅਤੇ ਪੁਲਿਸ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਤੇ ਗੁਰਦਾਸ ਸਿੰਘ ਵਜੋਂ ਹੋਈ ਹੈ।
ਦੋ ਦੋਸ਼ੀ ਇੱਕ ਹੋਟਲ ਵਿੱਚ ਕੰਮ ਕਰਦੇ ਹਨ। ਜਦ ਕਿ ਧਰਮਿੰਦਰ ਸਿੰਘ ਐਸਬੀਆਈ ਗ੍ਰਾਹਕ ਸੇਵਾ ਕੇਂਦਰ ਸ਼ਾਖਾ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਹੈ।ਤਿੰਨਾਂ ਦੋਸ਼ੀਆਂ ਨੇ ਪਲਾਨ ਤਿਆਰ ਕੀਤਾ,ਜਿਸਦੇ ਤਹਿਤ ਇਹਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੋਸ਼ੀ ਗੁਰਦਾਸ ਸਿੰਘ ਤੇ ਪਹਿਲਾ ਵੀ ਲੁੱਟ ਦਾ ਮਾਮਲਾ ਦਰਜ ਹੈ। ਪੁਲਿਸ ਨੇ ਦੋਸ਼ੀਆਂ ਪਾਸੋ ਲੁੱਟ ਦੀ ਨਗਦੀ ਵੀ ਰਿਕਵਰ ਕਰ ਲਿੱਤੀ ਹੈ।
