Girl in a jacket
HomePunjabRaikotਪੰਜਾਬ : ATM ਚੋਰ ਗਿਰੋਹ ਦੇ 3 ਦੋਸ਼ੀ ਗਿਰਫ਼ਤਾਰ, ਦੇਖੋ ਵੀਡੀਓ  

ਪੰਜਾਬ : ATM ਚੋਰ ਗਿਰੋਹ ਦੇ 3 ਦੋਸ਼ੀ ਗਿਰਫ਼ਤਾਰ, ਦੇਖੋ ਵੀਡੀਓ  

WhatsApp Group Join Now
WhatsApp Channel Join Now

ਬਠਿੰਡਾ: ਥਾਣਾ ਨੰਦਗੜ੍ਹ ਦੀ ਪੁਲਿਸ ਨੇ ਐ.ਟੀ.ਐਮ ਚੋਰ ਗਿਰੋਹ ਦੇ 3 ਮੇਮਬੈਰਾ ਨੂੰ ਗਿਰਫ਼ਤਾਰ ਕੀਤਾ ਹੈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਘੁੱਦਾ ਵਿਖੇ ਰਾਤ ਨੂੰ ਐਸ.ਬੀ.ਆਈ ਬਰਾਂਚ ਦੇ ਏਟੀਐਮ ਨੂੰ ਇਸ ਗੋਰੋਹ ਨੇ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ।

ਚੋਰਾ ਨੇ ਏਟੀਐਮ ਚ ਲੱਗੇ ਸੀਸੀਟੀ ਕੈਮਰੇ ਉੱਤੇ ਕਾਲੇ ਰੰਗ ਦੀ ਸਪਰੇ ਕਰ ਹੋਟਰ ਦੀਆਂ ਤਾਰਾਂ ਕੱਟ ਦਿੱਤੀਆਂ ਤਾਂ ਕਿ ਕੈਮਰੇ ਵਿੱਚ ਨਾ ਕੈਦ ਹੋ ਸਕਣ। ਇਸ ਤੋਂ ਬਾਅਦ ਗੈਸ ਕਟਰ ਨਾਲ ਏਟੀਐਮ ਨੂੰ ਤੋੜਨ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤਿੰਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਅਤੇ ਇਨਾ ਕੋਲੋਂ ਗੈਸ ਕਟਰ ਵੀ ਬਰਾਮਦ ਕੀਤਾ ਗਿਆ। ਫੜੇ ਗਏ ਚੋਰ ਸਟੂਡੈਂਟ ਹਨ , ਇੱਕ ਐਮਏ ਅਤੇ ਦੂਸਰਾ ਬੀਏ ਦੀ ਪੜ੍ਹਾਈ ਕਰ ਰਿਹਾ ਹੈ। ਰਾਤੋ ਰਾਤ ਅਮੀਰ ਬਣਨ ਦੇ ਚੱਕਰ ਅਤੇ  ਐਸ਼ ਪ੍ਰਸਤੀ ਦੀ  ਜ਼ਿੰਦਗੀ ਜੀਣ ਦੇ ਲਾਲਚ ਵਿੱਚ ਇਹਨਾਂ ਨੇ ਏਟੀਐਮ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਐਸ.ਪੀ ਸਿੰਘ ਨੇ ਦੱਸਿਆ ਕਿ 2023 ਸਾਲ ਦੇ ਵਿੱਚ ਬਠਿੰਡਾ ਪੁਲਿਸ ਨੇ ਕੁੱਲ  583 ਐਫ ਆਈ ਆਰ ਦਰਜ ਕੀਤੀਆਂ ਹਨ । ਜਿਨਾਂ  ਵਿੱਚੋਂ 951 ਦੋਸ਼ੀ ਗ੍ਰਿਫਤਾਰ ਕੀਤੇ ਹਨ। 
ਪੁਲਿਸ ਨੇ 12.8 ਗ੍ਰਾਮ ਹੀਰੋਇਨ, 33 ਕਿਲੋ ਅਫੀਮ ,239 ਕਿਲੋ ਚੂਰਾ ਪੋਸਟ , 3.48. ਲੱਖ ਨਸ਼ੀਲੀ ਗੋਲੀਆਂ ਅਤੇ 43 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਸਦੇ ਨਾਲ ਹੀ ਪੁਲਿਸ ਨੇ 17 ਮਾਮਲੇ ਵਿੱਚ ਭਗੋੜਿਆਂ ਨੂੰ ਕਾਬੂ ਕੀਤਾ ਹੈ। 

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -