ਹੁਸ਼ਿਆਰਪੁਰ: SHO ਤੇ ASI ਰਿਸ਼ਵਤ ਲੈਂਦੇ ਗਿਰਫਤਾਰ

ਹੁਸ਼ਿਆਰਪੁਰ: SHO ਤੇ ASI ਰਿਸ਼ਵਤ ਲੈਂਦੇ ਗਿਰਫਤਾਰ

ਹੁਸ਼ਿਆਰਪੁਰ/ਸੋਨੂੰ ਥਾਪਰ: ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਵਿਜੀਲੈਂਸ ਨੇ ਐਸਐਚਓ ਤੇ ਉਸਦੇ ਡ੍ਰਾਈਵਰ ਏ ਐਸ ਆਈ ਨੂੰ ਰਿਸ਼ਵਤ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਮਿਤੀ 29-08-2023 ਨੂੰ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਸੈਦੋਵਾਲ ਕਲਾਂ, ਤਹਿਸੀਲ ਤੇ ਜਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਲਖਵਿੰਦਰ ਸਿੰਘ, ਵਿਜੀਲੈਂਸ ਬਿਊਰੋ, ਯੂਨਿਟ, ਹੁਸ਼ਿਆਰਪੁਰ ਵੱਲੋਂ ਦੋਸ਼ੀ ਇੰਸਪੈਕਟਰ ਬਲਵਿੰਦਰ ਸਿੰਘ, ਐਸ.ਐਚ.ਓ. ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਉਸਦੇ ਡਰਾਇਵਰ ਏ.ਐਸ.ਆਈ. ਯੋਗਰਾਜ ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਨੂੰ ਮੁਦੱਈ ਬਲਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਉਕਤ ਪਾਸੋਂ 20,000/- ਰੁਪੇ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਵਿਸਤਰਿਤ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ "ਸ਼ਿਕਾਇਤਕਰਤਾ ਬਲਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਸ਼ਿਕਾਇਤਕਰਤਾ ਦੇ ਤਾਏ ਦੇ ਲੜਕੇ ਗੁਰਨਾਮ ਸਿੰਘ ਪੁੱਤਰ ਸੁਜਾਨ ਸਿੰਘ ਵਾਸੀ ਸੈਦੇਵਾਲ ਕਲਾਂ ਥਾਣਾ ਪੁਰਾਣਾਸਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਥਾਣਾ ਦਸੂਹਾ ਵਿੱਚ ਮੁਕੱਦਮਾ ਨੰਬਰ 11/23 ਅੱਧ 420, 406 ਆਈ.ਪੀ.ਸੀ. ਬਰਖਿਲਾਫ ਹੀਰਾ ਲਾਲ ਪਾਦਰੀ ਲੁਧਿਆਣਾ ਅਤੇ ਮਲਕੀਤ ਸਿੰਘ ਵਾਸੀ ਭੂੰਡੇਵਾਲ ਦਰਜ ਰਜਿਸਟਰ ਕਰਵਾਇਆ ਹੋਇਆ ਹੈ। ਮਿਤੀ 06.07.2023 ਨੂੰ ਥਾਣਾ ਦਸੂਹਾ ਦੀ ਪੁਲਿਸ ਹੀਰਾ ਲਾਲ ਪਾਦਰੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਥਾਣੇ ਲੈ ਕੇ ਆਈ ਸੀ। ਸ਼ਿਕਾਇਤਰਕਤਾ ਦੇ ਤਾਏ ਦੇ ਲੜਕਾ ਗੁਰਨਾਮ ਸਿੰਘ ਅਤੇ ਉਸਦਾ ਸਕਾ ਭਰਾ ਲਖਵਿੰਦਰ ਸਿੰਘ ਵੀ ਉਕਤ ਮੁਕੱਦਮੇ ਦੇ ਸਬੰਧ ਵਿੱਚ ਥਾਣਾ ਦਸੂਹਾ ਵਿੱਚ ਮੌਜੂਦ ਸੀ। ਉਕਤ ਮੁਕੱਦਮੇ ਦਾ ਦੂਸਰਾ ਮੁਲਜ਼ਮ ਮਲਕੀਤ ਸਿੰਘ ਉਕਤ ਵੀ ਥਾਣਾ ਦਸੂਹਾ ਵਿੱਚ ਮੌਜੂਦ ਸੀ ਜੋ ਸ਼ਿਕਾਇਤਕਰਤਾ ਦੇ ਤਾਏ ਦੇ ਲੜਕੇ ਗੁਰਨਾਮ ਸਿੰਘ ਅਤੇ ਉਸਦੇ ਭਰਾ ਲਖਵਿੰਦਰ ਸਿੰਘ ਦੇ ਨਾਲ ਹੱਥੋਪਾਈ ਹੋ ਗਿਆ। ਸ਼ਿਕਾਇਤਕਰਤਾ ਨੂੰ ਇਸ ਬਾਰੇ ਪਤਾ ਲੱਗਣ ਤੇ ਉਹ ਥਾਣਾ ਦਸੂਹਾ ਵਿਖੇ ਗਿਆ ਜਿੱਥੇ ਉਸਨੂੰ ਦੋਸ਼ੀ ਇੰਸਪੈਕਟਰ ਬਲਵਿੰਦਰ ਸਿੰਘ ਐਸ.ਐਚ.ਓ. ਥਾਣਾ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਦਫਤਰ ਵਿੱਚ ਬੁਲਾਇਆ ਅਤੇ ਕਹਿਣ ਲੱਗਾ ਕਿ ਉਹ ਉਸਦੇ ਤਾਏ ਦੇ ਲੜਕੇ ਅਤੇ ਉਸਦੇ ਭਰਾ ਦੇ ਖਿਲਾਫ 326 ਦਾ ਪਰਚਾ ਦੇਣ ਲੱਗਾ ਹੈ, ਜਿਸ ਤੋਂ ਸਿਕਾਇਤਕਰਤਾ ਨੇ ਦੋਸ਼ੀ ਇੰਸਪੈਕਟਰ ਬਲਵਿੰਦਰ ਸਿੰਘ ਦਾ ਮਿੰਨਤ ਤਰਲਾ ਕੀਤਾ ਕਿ ਉਹ ਉਸਦੇ ਭਰਾ ਅਤੇ ਉਸਦੇ ਤਾਏ ਦੇ ਲੜਕੇ ਤੇ ਇਹ ਪਰਚਾ ਨਾ ਦੇਵੇ। ਜਿੱਥੇ ਦੋਸ਼ੀ ਇਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਜੇ ਤੁਸੀਂ ਇਸ ਪਰਚੇ ਤੋਂ ਬਚਣਾ ਹੈ ਤਾਂ )1 ਲੱਖ ਰੁਪੈ ਰਿਸ਼ਵਤ ਦੇਣ ਲਈ ਕਿਹਾ। ਸ਼ਿਕਾਇਤਕਰਤਾ ਵੱਲੋਂ ਮਿੰਨਤ ਤਰਲਾ ਕਰਨ ਤੇ ਦੋਸ਼ੀ ਇੰਸਪੈਕਟਰ ਬਲਵਿੰਦਰ ਸਿੰਘ ਐਸ.ਐਚ.ਓ. ਥਾਣਾ ਦਸੂਹਾ 50,000/- ਰੂਪ ਲੈਣ ਲਈ ਮੰਨ ਗਿਆ ਅਤੇ ਉਸਨੇ ਸ਼ਿਕਾਇਤਕਰਤਾ ਪਾਸੋਂ ਉਸੇ ਦਿਨ 20,000/- ਰੁਪੈ ਲੈ ਕੇ ਉਸਦੇ ਭਰਾਵਾਂ ਨੂੰ ਛੱਡ ਦਿੱਤਾ ਅਤੇ ਉਹਨਾਂ ਨੂੰ ਛੱਡਣ ਤੋਂ ਬਾਅਦ ਮਲਕੀਤ ਸਿੰਘ ਉਕਤ ਦੇ ਬਿਆਨ ਤੇ ਗਲਤ ਵਕੂਆ ਬਣਾ ਕੇ ਸ਼ਿਕਾਇਤਕਰਤਾ ਦੇ ਭਰਾ ਲਖਵਿੰਦਰ ਸਿੰਘ ਅਤੇ ਉਸਦੇ ਤਾਏ ਦੇ ਲੜਕੇ ਗੁਰਨਾਮ ਸਿੰਘ ਦੇ ਖਿਲਾਫ਼ ਮੁਕਦਮਾ ਨੰਬਰ 126 ਮਿਤੀ 08,07,2023 ਅਧ 324, 506, 34 ਆਈ.ਪੀ.ਸੀ. ਥਾਣਾ ਦਸੂਹਾ ਵਿਖੇ ਦਰਜ ਰਜਿਸਟਰ ਕਰ ਦਿੱਤਾ। ਦੋਸ਼ੀ ਇੰਸਪੈਕਟਰ ਬਲਵਿੰਦਰ ਸਿੰਘ, ਐਸ.ਐਚ.ਓ. ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਸ਼ਿਕਾਇਤਕਰਤਾ ਦੇ ਭਰਾ ਅਤੇ ਉਸਦੇ ਤਾਏ ਦੇ ਲੜਕ ਖਿਲਾਫ ਦਰਜ ਉਕਤ ਮੁਕਦਮੇ ਵਿਚ 326 ਧਾਰਾ ਨਾ ਲਗਾਉਣ ਬਦਲ ਸਿਕਾਇਤਕਰਤਾ ਪਾਸੋਂ ਬਾਕੀ ਰਹਿੰਦੀ ਰਿਸ਼ਵਤ ਦੀ ਰਕਮ ਦੀ ਮੰਗ ਕਰ ਰਿਹਾ ਸੀ। ਜੋ ਸ਼ਿਕਾਇਤਕਰਤਾ ਵੱਲੋਂ ਇਸ ਸਬੰਧੀ ਵਿਜੀਲੈਂਸ ਬਿਊਰੋ, ਪਾਸ ਸ਼ਿਕਾਇਤ ਕਰ ਦਿੱਤੀ।

ਸ਼ਿਕਾਇਤਕਰਤਾ ਬਲਵਿੰਦਰ ਸਿੰਘ ਪੁੱਤਰ ਸ੍ਰੀ ਮਲਕੀਤ ਸਿੰਘ ਵਾਸੀ ਸਦੋਵਾਲ ਕਲਾਂ, ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਸ੍ਰੀ ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਯੂਨਿਟ, ਹੁਸ਼ਿਆਰਪੁਰ ਦੀ ਜੇਰ ਨਿਗਰਾਨੀ ਇੰਸਪੈਕਟਰ ਲਖਵਿੰਦਰ ਸਿੰਘ, ਵਲੋਂ ਵਿਜੀਲੈਂਸ ਬਿਊਰੋ ਦੀ ਟੀਮ, ਸਮੇਤ ਮੁਦਈ ਸਰਕਾਰੀ ਮੈਡੋ ਗਵਾਹ ਅਤੇ ਸਰਕਾਰੀ ਗਵਾਹ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ। ਇਸਪੈਕਟਰ ਲਖਵਿੰਦਰ ਸਿੰਘ, ਵਿਜੀਲੈਂਸ ਬਿਊਰੋ, ਯੂਨਿਟ, ਹੁਸ਼ਿਆਰਪੁਰ ਵਲੋਂ ਦੇਸੀ ਇੰਸਪੈਕਟਰ ਬਲਵਿੰਦਰ ਸਿੰਘ ਐਸ.ਐਚ.ਓ. ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਅਤੇ ਉਸਦੇ ਡਰਾਇਵਰ ਏ.ਐਸ.ਆਈ. ਯੋਗਰਾਜ ਨੂੰ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਉਕਤ ਪਾਸੋਂ 20,000/- ਰੁਪੈ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਅਤੇ ਐਸ.ਐਚ.ਓ. ਦੀਆਂ ਸਰਕਾਰੀ ਮਹਿੰਦਰ ਬੋਲੇਰੋ ਨੰਬਰ PB 07 BG 1272 ਨੂੰ ਕਬਜ਼ਾ ਵਿੱਚ ਲਿਆ ਗਿਆ। ਰਿਸ਼ਵਤ ਵਾਲੀ ਹੁਕਮ ਮੌਕਾ ਪਰ ਬਰਾਮਦ ਕੀਤੀ ਗਈ। ਇਸ ਸਬੰਧੀ ਵਿੱਚ ਮੁਕੱਦਮਾ ਨੰਬਰ: 21 ਮਿਤੀ 29,08:2023 ਅਧੀਨ ਧਾਰਾ 7 PC Act, 1988 as attended by PC, (Amendment) Act, 2018 ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਇੰਸਪੈਕਟਰ ਬਲਵਿੰਦਰ ਸਿੰਘ ਐਸ.ਐਚ.ਓ. ਥਾਣਾ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਅਤੇ ਉਸਦੇ ਡਰਾਇਵਰ ਏ.ਐਸ.ਆਈ. ਯੋਗਰਾਜ ਥਾਣਾ ਦਸੂਹਾ ਜ਼ਿਲ੍ਹਾ ਹੁਸਿਆਰਪੁਰ ਨੂੰ ਕਲ ਮਿਤੀ 30.08.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਤਫਤੀਸ ਜਾਰੀ ਹੈ।