ਜਲੰਧਰ ਰੋਡ ਤੇ SBI BANK ਸਾਹਮਣਿਓ ਚੋਰ ਮੋਟਰਸਾਈਕਲ ਚੋਰੀ ਕਰਕੇ ਹੋਇਆ ਫਰਾਰ, ਦੇਖੋ CCTV

ਜਲੰਧਰ ਰੋਡ ਤੇ SBI BANK ਸਾਹਮਣਿਓ ਚੋਰ ਮੋਟਰਸਾਈਕਲ ਚੋਰੀ ਕਰਕੇ ਹੋਇਆ ਫਰਾਰ, ਦੇਖੋ CCTV

ਬਟਾਲਾ: ਬਟਾਲਾ ਚ ਚੋਰੀ ਦੀਆਂ ਵਾਰਦਾਤਾਂ ਚ ਲਗਾਤਾਰ ਵਾਧਾ ਹੁੰਦਾ ਨਜਰ ਆ ਰਿਹਾ ਹੈ। ਦਿਨ ਦਿਹਾੜੇ ਚੋਰ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਕੇ ਫਰਾਰ ਹੋ ਜਾਂਦੇ ਹਨ, ਅਤੇ ਬਟਾਲਾ ਪੁਲਿਸ ਪ੍ਰਸ਼ਾਸਨ ਮੁਕ ਦਰਸ਼ਕ ਬਣਕੇ ਦੇਖ ਰਿਹਾ ਹੈ। 

ਮਾਮਲਾ ਬਟਾਲਾ ਦੇ ਜਲੰਧਰ ਰੋਡ ਸਤਿਥ ਐਸ.ਬੀ. ਆਈ ਬੈੰਕ ਸਾਹਮਣਿਓਂ ਜਦੋ ਖੜੀ ਮੋਟਰਸਾਈਕਲ ਨੂੰ ਇਕ ਚੋਰ ਦਿਨ ਦਿਹਾੜੇ ਚੋਰੀ ਕਰਕੇ ਫਰਾਰ ਹੋ ਗਿਆ। ਚੋਰ ਦੀ ਇਹ ਹਰਕਤ ਬੈੰਕ ਦੇ ਬਾਹਰ ਲੱਗੇ ਸੀ ਸੀ ਟੀ ਵੀ ਚ ਕੈਦ ਹੋ ਗਈ। ਚੋਰ ਦਾ ਪਿੱਛਾ ਵੀ ਕੀਤਾ ਗਿਆ ਹੈ ਪਰ ਛਾਤੀਰ ਚੋਰ ਭੀੜ ਦਾ ਫਾਇਦਾ ਚੁਕਦੇ ਹੋਏ ਮੋਟਰਸਾਈਕਲ ਸਮੇਤ ਫਰਾਰ ਹੋ ਜਾਂਦਾ ਹੈ ਪੀੜਤ ਮੋਟਰਸਾਈਕਲ ਮਾਲਿਕ ਸ਼ਰਨਜੀਤ ਸਿੰਘ ਇਨਸਾਫ ਦੀ ਗੁਹਾਰ ਲਗਾਉਂਦਾ ਨਜਰ ਆਈਆ।