ਲੁਧਿਆਣਾ: ਹੈਬਵਲ ਇਲਾਕੇ ਸਥਿਤ ਬਲੋਕੇ ਰੋਡ ਦੇ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਡੇਅਰੀ ਦੀ ਦੁਕਾਨ ਤੇ ਕੁਝ ਲੋਕ ਮਾਰਕੁੱਟ ਕਰ ਰਹੇ ਹਨ। ਵਾਰਦਾਤ ਦੁਸ਼ਹਿਰੇ ਤੋਂ ਤਿੰਨ ਦਿਨ ਬਾਅਦ 27 ਅਕਤੂਬਰ ਦੀ ਦੱਸੀ ਜਾ ਰਹੀ ਹੈ। ਬਲ ਡੇਅਰੀ ਦੇ ਮਾਲਕ ਬਲਜਿੰਦਰ ਸਿੰਘ ਬੱਲ ਨੇ ਦੱਸਿਆ ਕਿ 27 ਅਕਤੂਬਰ ਵਾਲੇ ਦਿਨ ਉਹ ਆਪਣੀ ਦੁਕਾਨ ਵਿੱਚ ਮੌਜੂਦ ਸਨ ਤਾਂ ਕੁਝ ਲੋਕ ਜਬਰਦਸਤੀ ਉਹਨਾਂ ਦੀ ਦੁਕਾਨ ਚ ਵੜ ਆਏ ਅਤੇ ਉਹਨਾਂ ਦੇ ਵਰਕਰ ਨਾਲ ਮਾਰਕੁੱਟ ਕੀਤੀ।
ਆਰੋਪੀ ਉਹਨਾਂ ਦੇ ਨਾਲ ਵਾਲੀ ਗਲੀ ਵਿੱਚ ਘਰ ਦੇ ਨਾਲ ਰਹਿੰਦੇ ਹਨ। ਜਿਨਾਂ ਨੇ ਰੰਜਿਸ਼ ਦੇ ਚਲਦਿਆਂ ਉਹਨਾਂ ਨੇ ਵਰਕਰ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ l ਉਹਨਾਂ ਦੀ ਸ਼ਿਕਾਇਤ ਤੇ ਥਾਣਾ ਹੈਬੋਵਾਲ ਦੀ ਪੁਲਿਸ ਨੇ ਆਰੋਪੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਉਹਨਾਂ ਨੂੰ ਇਨਸਾਫ ਦੀ ਉਮੀਦ ਹੈ। ਦੂਜੇ ਪਾਸੇ ਵਾਰਦਾਤ ਦੇ ਆਰੋਪੀ ਫਰਾਰ ਦੱਸੇ ਜਾ ਰਹੇ ਹਨ, ਜਿਨਾਂ ਦੇ ਘਰ ਉੱਪਰ ਵੀ ਤਾਲਾ ਲੱਗਿਆ ਹੋਇਆ ਸੀ। ਜਦ ਕਿ ਪੁਲਿਸ ਨੇ ਮਾਮਲੇ ਵਿੱਚ ਆਰੋਪੀਆਂ ਖਿਲਾਫ ਕੇਸ ਵਿੱਚ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।