ਪੰਜਾਬ : ਡਿਊਟੀ ਦੌਰਾਨ ਫੌਜ਼ੀ ਨੂੰ ਲਗੀ ਗੋਲੀ, ਮੌਤ, ਦੇਖੋ ਵੀਡਿਓ

ਪੰਜਾਬ :  ਡਿਊਟੀ ਦੌਰਾਨ ਫੌਜ਼ੀ ਨੂੰ ਲਗੀ ਗੋਲੀ, ਮੌਤ, ਦੇਖੋ ਵੀਡਿਓ

ਬਟਾਲਾ : ਪਿੰਡ ਮਸਾਣੀਆ ਦੇ 41 ਸਾਲਾ ਫੌਜ਼ੀ ਜਵਾਨ ਰਾਜਿੰਦਰ ਸਿੰਘ ਨੇ ਹੈਦਰਾਬਾਦ ਵਿੱਚ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਸ਼ਹੀਦ ਰਾਜਿੰਦਰ ਸਿੰਘ ਦੀ ਡੇਢ ਸਾਲ ਬਾਅਦ ਰਿਟਾਇਰਮੈਂਟ ਹੋਣੀ ਸੀ। ਸ਼ਹੀਦ ਰਾਜਿੰਦਰ ਸਿੰਘ ਦਾ ਪਰਥੀਵ ਸ਼ਰੀਰ ਤਿਰੰਗੇ ਚ ਲਿਪਟਾ ਕੇ ਜਦੋ ਪਿੰਡ ਮਸਾਣੀਆ ਪਹੁੰਚਿਆ ਤਾਂ ਹਰ ਇਕ ਪਿੰਡ ਵਾਸੀ ਦੀ ਅੱਖ ਨਮ ਦਿਖਾਈ ਦਿੱਤੀ ,ਪਿੰਡ ਵਿੱਚ ਜਿਥੇ ਗਮਗੀਨ ਮਾਹੌਲ ਦਿਖਾਈ ਦਿੱਤਾ ਓਥੇ ਹੀ ਪਿੰਡ ਨੂੰ ਆਪਣੇ ਸ਼ਹੀਦ ਜਵਾਨ ਦੀ ਸਹਾਦਤ ਤੇ ਮਾਣ ਵੀ ਨਜ਼ਰ ਆਇਆ ਸ਼ਹੀਦ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।

ਮੁੱਖ ਅਗਿਨ ਸ਼ਹੀਦ ਦੇ ਜਵਾਨ ਪੁੱਤਰ ਵਲੋਂ ਦਿੱਤੀ ਗਈ ਇਸ ਮੌਕੇ ਪਤਨੀ ,ਵਿਧਵਾ ਮਾ ਅਤੇ ਪਿੰਡ ਦੇ ਸਾਬਕਾ ਸਰਪੰਚ ਨੇ ਜਿਥੇ ਆਪਣੇ ਸ਼ਹੀਦ ਦੀ ਸ਼ਹਾਦਤ ਤੇ ਮਾਣ ਮਹਿਸੂਸ ਕੀਤਾ ਉਥੇ ਹੀ ਓਹਨਾਂ ਅਪੀਲ ਕੀਤੀ ਕਿ ਸਰਕਾਰ ਹੁਣ ਸ਼ਹੀਦ ਦੇ ਪੁੱਤਰਾਂ ਨੂੰ ਨੌਕਰੀ ਦੇਵੇ ਤਾਂ ਕਿ ਸ਼ਹੀਦ ਦੇ ਪਰਿਵਾਰ ਦਾ ਗੁਜ਼ਰ ਬਸਰ ਸਹੀ ਤਰੀਕੇ ਨਾਲ ਹੋ ਸਕੇ।