ਪੰਜਾਬ : ਸ਼ਰਾਰਤੀ ਅਨਸਰਾਂ ਨੇ ਸਰਕਾਰੀ ਪਾਰਕ ਦੇ ਵੱਡੇ ਦਰਖਤ, ਲਾਈਟਾ ਤੇ ਹੋਰ ਪ੍ਰਾਪਟੀ ਦਾ ਕੀਤਾ ਨੁਕਸਾਨ, ਦੇਖੋਂ ਵੀਡਿਓ

ਪੰਜਾਬ : ਸ਼ਰਾਰਤੀ ਅਨਸਰਾਂ ਨੇ ਸਰਕਾਰੀ ਪਾਰਕ ਦੇ ਵੱਡੇ ਦਰਖਤ, ਲਾਈਟਾ ਤੇ ਹੋਰ ਪ੍ਰਾਪਟੀ ਦਾ ਕੀਤਾ ਨੁਕਸਾਨ, ਦੇਖੋਂ ਵੀਡਿਓ

ਗੁਰਦਾਸਪੁਰ: ਸਰਕਾਰੀ ਪਾਰਕ ਵਿੱਚੋਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਦਰਖਤ ਵੱਡੇ ਗਏ। ਇਸ ਦੌਰਾਨ ਹੋਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਵੀ ਕੀਤਾ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅਸ਼ੋਕ ਕੁਮਾਰ ਇੰਸਪੈਕਟਰ ਨਗਲ ਕੌਂਸਲ ਗੁਰਦਾਸਪੁਰ ਨੇ ਕਿਹਾ ਕੀ ਗੁਰਦਾਸਪੁਰ ਦੇ ਸ. ਗੁਰਦੀਪ ਸਿੰਘ ਰਿਆੜ ਪਾਰਕ ਗੀਤਾ ਭਵਨ ਰੋਡ ਗੁਰਦਾਸਪੁਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦਰੱਖਤ ਵੱਢੇ ਗਏ ਹਨ। ਇਸ ਦੌਰਾਨ ਪਾਰਕ ਵਿੱਚ ਲੱਗੀਆਂ ਹੋਈਆਂ ਲਾਈਟਾਂ ਅਤੇ ਹੋਰ ਸਮਾਨ ਦਾ ਨੁਕਸਾਨ ਕੀਤਾ ਹੈ। ਉਹਨਾਂ ਨੇ ਕਿਹਾ ਕੀ ਅਸੀਂ ਮੌਕੇ ਤੇ ਆ ਕੇ ਜਾਇਜ਼ਾ ਲਿਆ ਹੈ।

ਇਸ ਦੌਰਾਨ ਵੇਖਣ ਵਿੱਚ ਆਇਆ ਹੈ ਕਿ 3 ਦੇ ਕਰੀਬ ਦਰੱਖਤ ਸ਼ਰਾਰਤੀ ਅਨਸਰਾਂ ਵਲੋਂ ਕੱਟੇ ਗਏ ਹਨ। ਜਿਸ ਦੌਰਾਨ ਲਾਈਟਾਂ ਅਤੇ ਹੋਰ ਸਮਾਨ ਦਾ ਵੀ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਦੋਸ਼ੀਆਂ ਦਾ ਪਤਾ ਨਹੀਂ ਲੱਗ ਸਕਿਆ। ਪਰ ਜਲਦ ਹੀ ਜਾਂਚ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਦਰਖਤ ਕਿਸ ਨੇ ਵੱਡੇ। ਉਹਨਾਂ ਨੇ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ ਨਗਰ ਕੌਂਸਲ ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਨਾਲ ਵੀ ਤਾਲਮੇਲ ਕੀਤਾ ਜਾਵੇਗਾ ਅਤੇ ਦੇਖਿਆ ਜਾਵੇਗਾ ਕਿ ਜਿਹੜੇ ਦਰਖਤ ਵੱਡੇ ਗਏ ਹਨ। ਇਹ ਕਿਹੜੇ ਦਰਖਤ ਹਨ ਅਤੇ ਇਹਨਾਂ ਦੇ ਨੰਬਰ ਕੀ ਸਨ ਉਸੇ ਹਿਸਾਬ ਨਾਲ ਜੰਗਲਾਤ ਵੀ ਵਿਭਾਗ ਵੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇਗਾ।