ਪੰਜਾਬ: ਸਾਢੇ 3 ਕਿਲੋ ਹੈਰੋਇਨ ਨਾਲ 5 ਤਸਕਰ ਕਾਬੂ, ਦੇਖੋਂ ਵੀਡਿਓ

ਪੰਜਾਬ: ਸਾਢੇ 3 ਕਿਲੋ ਹੈਰੋਇਨ ਨਾਲ 5 ਤਸਕਰ ਕਾਬੂ, ਦੇਖੋਂ ਵੀਡਿਓ

ਫਿਰੋਜ਼ਪੁਰ: ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ 5 ਨਸ਼ਾ ਤਸਕਰਾਂ ਕੋਲੋਂ ਸਾਢੇ 3 ਕਿਲੋ ਹੈਰੋਇਨ ਬਰਾਮਦ ਕੀਤੀ। ਪੁਲਿਸ ਮੁਤਾਬਿਕ ਬਰਾਮਦ ਹੇਰੋਇਨ ਦੀ 17 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੀਰਾ ਹਾਈਵੇ ਉੱਪਰ ਅਨਮੋਲ ਪੁੱਤਰ ਲਖਵਿੰਦਰ ਸਿੰਘ ਅਤੇ ਅਨੁਰਾਗ ਪੁੱਤਰ ਸੁਰਜੀਤ ਸਿੰਘ ਜੋ ਕਿ ਮਖੂ ਦੇ ਰਹਿਣ ਵਾਲੇ ਨੇ ਅਤੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਨੇ ਦੋਵੇਂ ਭਾਰੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਨ ਜਾਂ ਰਹੇ ਹਨ।

ਪੁਲਿਸ ਵੱਲੋਂ ਨਾਕਾਬੰਦੀ ਕਰਕੇ ਦੋਨਾਂ ਤਸਕਰਾਂ ਨੂੰ ਹੈਰੋਇਨ ਸਣੇ ਕਾਬੂ ਕਰ ਲਿਆ ਗਿਆ। ਪੁਲਿਸ ਨੂੰ ਉਹਨਾਂ ਪਾਸੋਂ 10 ਕਰੋੜ ਰੁਪਏ ਮੁੱਲ ਦੀ ਦੋ ਕਿਲੋ ਹੈਰੋਇਨ ਬਰਾਮਦ ਹੋਈ ਹੈ ਜਦਕਿ ਸਿੰਦਰਪਾਲ, ਮਲਕੀਤ ਸਿੰਘ ਅਤੇ ਸੋਨੂ ਜੋ ਕਿ ਕਸਬਾ ਮਮਦੋਟ ਦੇ ਪਿੰਡ ਨਿਹਾਲਾ ਕਿਲਚਾ ਦੇ ਰਹਿਣ ਵਾਲੇ ਹਨ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਸਟਿਆ ਹੋਇਆ ਪਿੰਡ ਹੈ। ਵੱਲੋਂ ਭਾਰੀ ਨਸ਼ੇ ਦੀ ਖੇਪ ਲਿਜਾਈ ਜਾ ਰਹੀ ਹੈ। ਪੁਲਿਸ ਵੱਲੋਂ ਫਾਜ਼ਿਲਕਾ ਰੋਡ ਉੱਪਰ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਜਦ ਫੜਿਆ ਤਾਂ ਇਨਾ ਕੋਲੋਂ ਕਰੀਬ 7 ਕਰੋੜ ਮੁੱਲ ਦੀ ਡੇਢ ਕਿਲੋ ਹੈ। ਹੇਰੋਇਨ ਬਰਾਮਦ ਹੋਈ ਫੜੇ ਗਏ 5 ਨਸ਼ਾ ਤਸਕਰਾਂ ਦੇ ਖਿਲਾਫ ਮੁਕਦਮੇ ਦਰਜ ਕਰ ਲਿੱਤੇ ਗਏ ਹਨ। ਪੁਲਿਸ ਮੁਤਾਬਿਕ ਮਾਮਲੇ ਚ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਪਾਕਿਸਤਾਨ ਵਿੱਚੋਂ ਕਿਸ ਕੋਲੋਂ ਹੈਰੋਇਨ ਮੰਗਵਾਉਂਦੇ ਸੀ ਅਤੇ ਅੱਗੇ ਕਿਥੇ ਸਪਲਾਈ ਕਰਦੇ ਸੀ ਫੜੇ ਗਏ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜਿਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।