ਪੰਜਾਬ : ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 1 ਕਿਲੋ 40 ਗ੍ਰਾਮ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 1 ਕਿਲੋ 40 ਗ੍ਰਾਮ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ, ਦੇਖੋ ਵੀਡਿਓ

ਗੁਰਦਾਸਪੁਰ : CIA ਸਟਾਫ਼ ਅਤੇ ਸਦਰ ਪੁਲਿਸ ਨੇ ਨਬੀਪੁਰ ਤੋਂ ਬੱਬਰੀ ਨਾਕੇ ਤੋਂ 3 ਵਿਅਕਤਿਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਕੀਤੀ। ਆਰੋਪਿਆਂ ਦੀ ਪਹਿਚਾਣ ਕੁਲਦੀਪ ਮਸੀਹ ਉਰਫ਼ ਗੋਰੀ ਪੁੱਤਰ ਮਿੰਦਾ ਮਸੀਹ ਵਾਸੀ ਬੱਬਰੀ, ਸੰਦੀਪ ਮਸੀਹ ਉਰਫ਼ ਕਾਲੀ ਪੁੱਤਰ ਇਲੀਆਸ ਮਸੀਹ ਵਾਸੀ ਪਿੰਡ ਲੇਹਲ ਅਤੇ ਰਮਨ ਮਸੀਹ ਪੁੱਤਰ ਪੀਟਰ ਮਸੀਹ ਵਾਸੀ ਪਿੰਡ ਬੱਬਰੀ ਦੇ ਤੌਰ ਤੇ ਹੁਈ ਹੈ। ਬਰਾਮਦ ਹੈਰੋਇਨ ਦੀ ਕੀਮਤ ਲਗਪਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇਕ ਵਿਅਕਤੀ ਕੁਲਦੀਪ ਮਸੀਹ ਕੰਬਾਈਨ ਚਲਾਉਣ ਦਾ ਕੰਮ ਕਰਦਾ ਹੈ ਅਤੇ ਲਗਭਗ 6 ਮਹੀਨੇ ਪਹਿਲਾ ਕਣਕ ਦੀ ਕਟਾਈ ਕਰਦੇ ਸਮੇਂ ਉਸਨੂੰ ਡੇਰਾ ਬਾਬਾ ਨਾਨਕ ਦੇ ਖੇਤਾਂ ਵਿਚ ਪਏ 3 ਪੈਕਟ ਹੈਰੋਇਨ ਮਿਲੇ ਸੀ।

ਜਿਸ 'ਤੇ ਮੁਲਜ਼ਮ ਚਾਲਕ ਨੇ ਆਪਣੇ ਨਾਲ ਹੋਰ ਦੋ ਲੋਕਾਂ ਨੂੰ ਮਿਲਾ ਕੇ ਇਹ ਹੈਰੋਇਨ ਵੇਚਣੀ ਸ਼ੁਰੂ ਕੀਤੀ ਅਤੇ 6 ਮਹੀਨੇ ’ਚ ਲਗਭਗ 2 ਕਿਲੋ ਹੈਰੋਇਨ ਨਸ਼ੇੜੀਆਂ ਨੂੰ ਵੇਚ ਦਿੱਤੀ। ਬਾਕੀ 1 ਕਿਲੋ 40 ਗ੍ਰਾਮ ਹੈਰੋਇਨ ਵੇਚਣ ਲਈ ਉਹ ਗ੍ਰਾਹਕ ਦੀ ਤਾਲਾਸ਼ ਕਰ ਰਹੇ ਸਨ। ਪਰ ਨਾਕੇਬੰਦੀ ਦੌਰਾਨ ਇਹ ਪੁਲਿਸ ਦੇ ਹੱਥੇ ਚੜ ਗਏ ਪੁਲਿਸ ਵਲੋਂ ਕੀਤੀ ਗਈ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਆਪਣੀ ਪਹਿਚਾਣ ਕੁਲਦੀਪ ਮਸੀਹ, ਸੰਦੀਪ ਮਸੀਹ ਉਰਫ਼ ਕਾਲੀ ਅਤੇ ਰਮਨ ਮਸੀਹ ਪੁੱਤਰ ਪੀਟਰ ਮਸੀਹ ਜੌ ਕੀ ਹੈਰੋਇਨ ਵੇਚਣ ਲਈ ਕਿਸੇ ਗ੍ਰਾਹਕ ਦੀ ਤਲਾਸ਼ ਕਰ ਰਹੇ ਸਨ। ਜਾਣਕਾਰੀ ਦਿੰਦਿਆਂ ਐਸ ਐਸ ਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ਼ ਅਮਨਦੀਪ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ਼ ਕਪਿਲ ਕੌਂਸਲ ਦੀ ਅਗਵਾਈ ਵਿਚ ਪੁਲਸ ਪਾਰਟੀ ਵਲੋਂ ਨਬੀਪੁਰ-ਬੱਬਰੀ ਬਾਈਪਾਸ ਸੜਕ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਂ ਰਹੀ ਸੀ।

ਇਸ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ 3 ਵਿਅਕਤਿਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਉਹਨਾਂ ਕੋਲੋ ਇਕ ਪਲਾਸਟਿਕ ਲਿਫਾਫਾ ਦੇਖਿਆ ਗਿਆ। ਜਾਂਚ ਕਰਨ 'ਤੇ ਉਸ ਵਿਚੋਂ 1 ਕਿਲੋ 40 ਗ੍ਰਾਮ ਹੈਰੋਇਨ ਬਰਾਮਦ ਹੋਣ ’ਤੇ ਤਿੰਨਾਂ ਆਰੋਪਿਆਂ ਨੂੰ ਐੱਨਡੀਪੀਐੱਸ ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਆਕੋਰਿਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਦੇ ਕੋਲੋਂ ਅਗਲੀ ਪੁੱਛਗਿੱਛ ਕੀਤੀ ਜਾ ਸਕੇ।