ਪੰਜਾਬ : ਜ਼ਮੀਨੀ ਵਿਵਾਦ ਦੇ ਚਲਦੇ ਵਿਅਕਤੀ ਨੇ ਕੋਰਟ ਦੇ ਬਾਹਰ ਖਾਦਾ ਜ਼ਹਿਰ, ਮੌਤ, ਦੇਖੋ ਵੀਡਿਓ

ਪੰਜਾਬ : ਜ਼ਮੀਨੀ ਵਿਵਾਦ ਦੇ ਚਲਦੇ ਵਿਅਕਤੀ ਨੇ ਕੋਰਟ ਦੇ ਬਾਹਰ ਖਾਦਾ ਜ਼ਹਿਰ, ਮੌਤ, ਦੇਖੋ ਵੀਡਿਓ

ਬਟਾਲਾ : ਭਰਾਵਾਂ ਨਾਲ ਜ਼ਮੀਨੀ ਵਿਵਾਦ ਨੂੰ ਲੈਕੇ ਕੋਰਟ ਚ ਚਲ ਰਹੇ ਕੇਸ ਨੂੰ ਲੈਕੇ ਕੋਰਟ ਚ ਤਾਰੀਕ ਭੁਗਤਨ ਆਏ ਵਿਅਕਤੀ ਵਲੋਂ ਸਥਾਨਕ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਚ ਪੁਲਿਸ ਵਲੋਂ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਅਧਾਰ ਤੇ ਦੋ ਭਰਾਵਾਂ ਖਿਲਾਫ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈਕੇ ਮ੍ਰਿਤਕ ਜਸਵਿੰਦਰ ਸਿੰਘ ਉਮਰ ਕਰੀਬ 52 ਸਾਲ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਅੱਲੋਵਾਲ ਦੇ ਚਚੇਰੇ ਭਰਾ ਬਲਵਿੰਦਰ ਸਿੰਘ ਅਤੇ ਸਾਲੇ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਦਾ ਆਪਣੇ ਭਰਾਵਾਂ ਨਾਲ ਜ਼ਮੀਨੀ ਝਗੜਾ ਸੀ ਅਤੇ 2021 ਵਿਚ ਜਸਵਿੰਦਰ ਸਿੰਘ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਧਾਰਾ 326 ਤਹਿਤ ਕੇਸ ਦਰਜ ਸੀ।

ਜਸਵਿੰਦਰ ਸਿੰਘ ਉਸ ਕੇਸ ਦੀ ਤਾਰੀਕ ਭੁਗਤਨ ਲਈ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਬਟਾਲਾ ਵਿਖੇ ਆਇਆ ਸੀ ਅਤੇ ਕੋਰਟ ਕੰਪਲੈਕਸ ਵਿਖੇ ਪਹੁੰਚ ਕੇ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਉਸਦੀ ਸ਼ਹਿਤ ਵਿਗੜਨ ਲੱਗ ਪਈ। ਉਸਦੇ ਭਰਾ ਉਸਨੂੰ ਆਪਣੇ ਨਾਲ ਘਰ ਲੈ ਗਏ ਅਤੇ ਉਸਨੂੰ ਇਕੱਲੇ ਘਰੇ ਛੱਡ ਕੇ ਖੁੱਦ ਫਰਾਰ ਹੋ ਗਏ। ਜਿਸਦੇ ਬਾਅਦ ਅਸੀਂ ਜਸਵਿੰਦਰ ਨੂੰ ਲੈਕੇ ਅਮ੍ਰਿਤਸਰ ਇਲਾਜ ਲਈ ਲੈ ਗਏ। ਜਿਥੇ ਉਸਦੀ ਮੌਤ ਹੋ ਗਈ। ਪੁਲਿਸ ਚੌਕੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੇ ਦੋ ਭਰਾਵਾਂ ਹਰਜਿੰਦਰ ਸਿੰਘ ਅਤੇ ਨਰਿੰਦਰ ਸਿੰਘ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਹੈ।