ਪੰਜਾਬ : ਜਿਲਾ ਪ੍ਰਧਾਨ ਅਭਿਯਮ ਸ਼ਰਮਾ ਦੀ ਹੋਈ ਤਾਜਪੋਸ਼ੀ, ਦੇਖੋ ਵੀਡਿਓ

ਪੰਜਾਬ : ਜਿਲਾ ਪ੍ਰਧਾਨ ਅਭਿਯਮ ਸ਼ਰਮਾ ਦੀ ਹੋਈ ਤਾਜਪੋਸ਼ੀ, ਦੇਖੋ ਵੀਡਿਓ

ਪਠਾਨਕੋਟ : 2024 ਦੀਆਂ ਲੋਕਸਭਾ ਚੋਣਾਂ ਨੂੰ ਵੇਖਦੇ ਹੋਏ ਸਾਰੀਆਂ ਹੀ ਸਿਆਸੀ ਧਿਰਾਂ ਵਲੋਂ ਲਗਾਤਾਰ ਲੋਕਾਂ ਚ ਆਪਣੀ ਪਕੜ ਪਕੀ ਕਰਨ ਦੇ ਲਈ ਸੰਗਠਨ ਨੂੰ ਮਜਬੂਤ ਕਰਨ ਦੀ ਕੋਸ਼ਿਹਸ ਕੀਤੀ ਜਾ ਰਹੀ ਹੈ। ਤਾਂ ਜੋ ਲੋਕਾਂ ਤਕ ਪਾਰਟੀ ਦੀਆਂ ਨੀਤੀਆਂ ਨੂੰ ਬੇਹਤਰ ਢੰਗ ਨਾਲ ਪਹੁੰਚਾ ਸਕਣ। ਇਸੇ ਦੇ ਚਲਦੇ ਜਿਲਾ ਪਠਾਨਕੋਟ ਵਿਖੇ ਕਾਂਗਰਸ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਯੂਥ ਕਾਂਗਰਸ ਵਲੋਂ ਥਾਪੜੇ ਗਏ ਜਿਲਾ ਪ੍ਰਧਾਨ ਅਭਿਯਮ ਸ਼ਰਮਾ ਦੀ ਪ੍ਰਤਾਪ ਸਿੰਘ ਬਾਜਵਾ ਵਲੋਂ ਤਾਜਪੋਸ਼ੀ ਕੀਤੀ ਗਈ।

ਇਸ ਸਬੰਧੀ ਜਦ ਨਵੇਂ ਥਾਪੜੇ ਗਏ ਯੂਥ ਕਾਂਗਰਸ ਦੇ ਪ੍ਰਧਾਨ ਨਾਲ ਗਲ ਕੀਤੀ ਗਈ ਤਾਂ ਉਹਨਾਂ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਠਾਨਕੋਟ ਯੂਥ ਵਲੋਂ ਉਹਨਾਂ ਨੂੰ 21000 ਵੋਟਾਂ ਪਾ ਜਿਤਾਇਆ ਹੈ। ਪਾਰਟੀ ਵਲੋਂ ਉਹਨਾਂ ਦੀ ਜੋ ਜਿੰਮੇਦਾਰੀ ਲਗਾਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਜਿਲੇ ਚ ਇਕ ਬਾਰ ਮੁੜ ਕਾਂਗਰਸ ਦਾ ਝੰਡਾ ਬੁਲੰਦ ਕਰਨਗੇ। ਦੂਜੇ ਪਾਸੇ ਸਮਾਗਮ ਚ ਪ੍ਰਧਾਨ ਦੀ ਤਾਜਪੋਸ਼ੀ ਕਰਵਾਉਣ ਪਹੁੰਚੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਭਿਯਮ ਸ਼ਤਮ ਦੀ ਤਾਜਪੋਸ਼ੀ ਕੀਤੀ ਗਈ ਹੈ।

ਜੋ ਪਠਾਨਕੋਟ ਜਿਲੇ ਚ ਕਾਂਗਰਸ ਨੂੰ ਮਜਬੂਤ ਕਰਨਗੇ। ਸੁਖਪਾਲ ਖਹਿਰਾ ਦੀ ਗਿਰਫਤਾਰੀ ਤੇ ਬੋਲਦੇ ਹੋਏ, ਉਹਨਾਂ ਕਿਹਾ ਕਿ ਸਿਆਸੀ ਬਦਲਾਖੋਰੀ ਦੇ ਚਲਦੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉ ਕਿ ਸੁਖਪਾਲ ਖਹਿਰਾ ਵਲੋਂ ਆਏ ਦਿਨ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪੋਤਲੇ ਖੋਲ੍ਹੇ ਜਾ ਰਹੇ ਸੀ।