ਅੰਮ੍ਰਿਤਸਰ : ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਸੰਸਥਾ ਅਤੇ ਹੋਮ ਟੂ ਐਨੀਮਲਸ ਸੰਸਥਾ ਨੇ ਮਿਲ ਕੇ ਅੱਜ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਤੋ ਫੋਰਸ ਚੌਂਕ ਤੱਕ ਇੱਕ ਮਾਰਚ ਕੀਤਾ। ਇਸ ਦੌਰਾਨ ਉਹਨਾਂ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਜਾਨਵਰਾਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਇਸ ਸਬੰਧੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਵੀ ਕੀਤਾ। ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਰੋਹਨ ਮਹਿਰਾ ਅਤੇ ਬਾਕੀ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸਾਨੂੰ ਬੇਜੁਬਾਨ ਜਾਨਵਰਾਂ ਦੇ ਉੱਤੇ ਸਾਨੂੰ ਅੱਤਿਆਚਾਰ ਨਹੀਂ ਕਰਨਾ ਚਾਹੀਦਾ। ਅੱਜ ਕੱਲ ਬਹੁਤ ਸਾਰੇ ਲੋਕ ਬੇਜੁਬਾਨ ਜਾਨਵਰਾਂ ਨੂੰ ਅਲਗ ਅਲਗ ਤਰੀਕੇ ਨਾਲ ਉਹਨਾਂ ਤੇ ਅੱਤਿਆਚਾਰ ਕਰ ਰਹੇ ਹਨ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੀ ਜਾਨਵਰਾਂ ਨਾਲ ਪਿਆਰ ਕਰਨ ਦੀ ਸੁਨੇਹਾ ਦੇਣ ਅਤੇ ਬੇਜ਼ੁਬਾਨ ਜਾਨਵਰਾਂ ਸਾਡੇ ਸਮਾਜ ਦਾ ਇੱਕ ਹਿੱਸਾ ਹੈ। ਇਹਨਾਂ ਦੀ ਪੀੜ ਨੂੰ ਸਾਨੂੰ ਸਮਝਣਾ ਚਾਹੀਦਾ ਹੈ, ਅਗਰ ਕਿਸੀ ਬੇਜ਼ੁਬਾਨ ਜਾਨਵਰ ਨੂੰ ਕੋਈ ਵਿਅਕਤੀ ਜਾਨਵਰ ਨੂੰ ਪੀੜਾ ਚ ਦੇਖਦਾ ਹੈ।
ਤਾਂ ਉਹ ਉਸਦੀ ਪੀੜਾ ਨੂੰ ਸਮਝ ਕੇ ਉਸ ਦੀ ਸਹਾਇਤਾ ਜਰੂਰ ਕਰਨ। ਉਹਨਾਂ ਕਿਹਾ ਕਿ ਅਸੀਂ ਰੋਜ਼ਾਨਾ ਜ਼ਿੰਦਗੀ ਚ ਦੇਖਦੇ ਹਾਂ ਕਿ ਡੇਰੀ ਵਾਲੇ ਗਾਵਾਂ ਨੂੰ ਬਜ਼ੁਰਗ ਹੋਣ ਤੋਂ ਬਾਅਦ ਸੜਕਾਂ ਤੇ ਛੱਡ ਦਿੰਦੇ ਹਨ। ਰੇੜੀ ਵਾਲੇ ਘੋਲ ਘੋੜਿਆਂ ਤੇ ਜਿਆਦਾ ਵਜ਼ਨ ਪਾਉਂਦੇ ਹਨ। ਪੰਛੀਆਂ ਨੂੰ ਲੋਕ ਪਿੰਜਰਿਆਂ ਚ ਕੈਦ ਕਰਦਿਆਂ ਤੇ ਕੁੱਤਿਆਂ ਦੀ ਜਨਸੰਖਿਆ ਕੁਝ ਇਲਾਕਿਆਂ ਚ ਜਿਆਦਾ ਹੋਣ ਕਰਕੇ ਉਹਨਾਂ ਨੂੰ ਡੰਡਿਆਂ ਦੇ ਨਾਲ ਮਾਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕ ਇਹਨਾਂ ਬੇਜੁਬਾਨ ਜਾਨਵਰਾਂ ਤੇ ਅੱਤਿਆਚਾਰ ਕਰ ਰਹੇ ਹਨ। ਇਸ ਲਈ ਸਾਨੂੰ ਜਾਨਵਰਾਂ ਦੇ ਪ੍ਰਤੀ ਪਿਆਰ ਦਿਖਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਨਵਰਾਂ ਦੇ ਉੱਤੇ ਅੱਤਿਆਚਾਰ ਕਰਨ ਤੋਂ ਰੋਕਣਾ ਚਾਹੀਦਾ ਹੈ। ਇਸ ਸੁਨੇਹੇ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਅੰਮ੍ਰਿਤਸਰ ਨਾਵਲਟੀ ਚੌਂਕ ਤੋਂ ਇੱਕ ਮਾਰਚ ਕੱਢਿਆ ਜਾ ਰਿਹਾ ਤਾਂ ਜੋ ਕਿ ਲੋਕਾਂ ਤੱਕ ਉਹ ਆਪਣਾ ਸੁਨੇਹਾ ਪਹੁੰਚਾ ਸਕਣ।