ਪੰਜਾਬ : ਨਸ਼ੇ ਦੀ ਭੇਂਟ ਚੜਿਆ ਇਕ ਹੋਰ ਵਿਅਕਤੀ, ਦੇਖੋ ਵੀਡਿਓ

ਪੰਜਾਬ : ਨਸ਼ੇ ਦੀ ਭੇਂਟ ਚੜਿਆ ਇਕ ਹੋਰ ਵਿਅਕਤੀ, ਦੇਖੋ ਵੀਡਿਓ

ਬਟਾਲਾ : ਨਸ਼ੇ ਦਾ ਕੋਹੜ ਲਗਤਾਰ ਪੰਜਾਬ ਦੀ ਨੌਜਵਾਨੀ ਨੂੰ ਖਾ ਰਿਹਾ ਹੈ। ਤਾਜ਼ਾ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕਾਦੀਆ ਦੇ ਬਾਲਮੀਕੀ ਮੁਹੱਲੇ ਤੋਂ ਸਾਹਮਣੇ ਆਇਆ। ਜਿਥੇ ਨਸ਼ੇ ਦੀ ਭੇਂਟ ਚੜ੍ਹੇ ਪਿੰਡ ਡੱਲਾ ਦੇ ਰਹਿਣ ਵਾਲੇ 25 ਸਾਲਾਂ ਵਿਅਕਤੀ ਰਵੀ ਮਸੀਹ ਦੀ ਲਾਸ਼ ਬਰਾਮਦ ਹੋਈ। ਜਵਾਨ ਪੁੱਤਰ ਦੀ ਲਾਸ਼ ਦੇਖ ਕੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਸੀ। ਓਥੇ ਹੀ ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਿਤਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ੇ ਅਤੇ ਨਸ਼ੇ ਦੇ ਸੌਦਾਗਰਾਂ ਉੱਤੇ ਨਕੇਲ ਕੱਸੀ ਜਾਵੇ।

ਤਾਂ ਕਿ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਓਥੇ ਹੀ ਸੰਬੰਧਿਤ ਥਾਣਾ ਕਾਦੀਆ ਦੇ ਐਸਐਚਓ ਕੁਲਵੰਤ ਸਿੰਘ ਮਾਨ ਦਾ ਕਹਿਣਾ ਸੀ ਕਿ ਪਿੰਡ ਡੱਲਾ ਦੇ ਵਿਅਕਤੀ ਰਵੀ ਮਸੀਹ ਦੀ ਲਾਸ਼ ਕਾਦੀਆ ਦੇ ਬਾਲਮੀਕ ਮਹੁਲਾ ਕੋਲੋ ਝਾੜੀਆ ਵਿੱਚੋ ਬਰਾਮਦ ਹੋਈ ਹੈ। ਪਰਿਵਾਰ ਕੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਚੱਲ ਪਾਵੇਗਾ ਕੇ ਮੌਤ ਪਿੱਛੇ ਕੀ ਕਾਰਨ ਹਨ।