ਪੰਜਾਬ : ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ, ਦੇਖੋ ਵੀਡਿਓ

ਬਟਾਲਾ : ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਨੇ ਡਾਕ ਵਿਭਾਗ ਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈਕੇ ਡਾਕ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਹਨਾਂ ਨੇ ਜੰਮਕੇ ਨਾਅਰੇਬਾਜ਼ੀ ਕੀਤੀ। ਓਹਨਾਂ ਕਿਹਾ ਕਿ 5 ਸਾਲ ਦੀ ਇਨਸ਼ੋਰੈਂਸ, 5 ਸਾਲ ਦੀ ਗ੍ਰੈਜੁਟੀ, 8 ਘੰਟੇ ਦੀ ਡਿਊਟੀ ਤੇ 180 ਦਿਨਾਂ ਦੀਆਂ ਛੁੱਟੀਆਂ ਵਰਗੀਆਂ ਮੰਗਾਂ ਹਨ।
ਜੋ ਅਜੇ ਤੱਕ ਮੰਨੀਆ ਨਹੀਂ ਜਾ ਰਹੀਆਂ। ਓਹਨਾ ਕੇਂਦਰ ਸਰਕਾਰ ਤੇ ਡਾਕ ਵਿਭਾਗ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ 5 ਦਿਸੰਬਰ ਨੂੰ ਹੜਤਾਲ ਸ਼ੁਰੂ ਕੀਤੀ ਜਾਵੇਗੀ
