ਪੰਜਾਬ : ਲੋਕਾਂ ਵੱਲੋਂ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਮੌਕੇ ਤੇ ਚਾੜਿਆ ਕੁਟਾਪਾ, ਦੇਖੋ ਵੀਡਿਓ

ਪੰਜਾਬ : ਲੋਕਾਂ ਵੱਲੋਂ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਮੌਕੇ ਤੇ ਚਾੜਿਆ ਕੁਟਾਪਾ, ਦੇਖੋ ਵੀਡਿਓ

ਬਠਿੰਡਾ : ਪੰਜਾਬ ਦੇ ਵਿੱਚ ਨਸ਼ਾ ਰੋਕਣ ਦੇ ਲਈ ਆਪ ਮੁਹਾਰੇ ਹੋਏ ਲੋਕਾਂ ਵੱਲੋਂ ਪਿੰਡਾਂ ਵਿੱਚ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਇਹ ਨਸ਼ਾ ਰੋਕਣ ਲਈ ਬਣਾਈ ਗਇਆਂ ਹਨ। ਪਿੰਡ-ਪਿੰਡ ਕਮੇਟੀਆਂ ਵੱਲੋਂ ਨਸ਼ਾ ਵੇਚਣਾ ਤੇ ਖਰੀਦਣ ਵਾਲਿਆਂ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਥਾਂ ਤੇ ਮੌਕੇ ਤੇ ਹੀ ਨਤੀਜਾ ਦੇ ਰਹੇ ਹਨ। ਜਦੋਂ ਕਿ ਪੁਲਿਸ ਦੇ ਵੱਲੋਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਥਾਂ ਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ।

ਪਰ ਪੁਲਿਸ ਤੋਂ ਹੁਣ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਦੇ ਨਾਲ ਨਜਿੱਠਣ ਦੇ ਲਈ ਆਪ ਮੁਹਾਰੇ ਹੋ ਰਹੇ ਹਨ। ਜਿਸ ਦੀ ਇੱਕ ਹੋਰ ਤਸਵੀਰ ਬਠਿੰਡਾ ਦੇ ਪਿੰਡ ਸੰਗਤ ਤੋਂ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਜਿੱਥੇ ਸੰਗਤ ਪਿੰਡ ਦੇ ਵਾਸੀਆਂ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।

ਹਾਲਾਂਕਿ ਨਸ਼ਾ ਤਸਕਰਾਂ ਦੇ ਵੱਲੋਂ ਪਿੰਡ ਵਿੱਚ ਮੁੜ ਤੋਂ ਦੁਬਾਰਾ ਨਾ ਆਉਣ ਦੀ ਗੱਲ ਕਹਿ ਕੇ ਮਾਫ਼ੀ ਮੰਗੀ ਜਾ ਰਹੀ ਹੈ। ਜਦੋਂ ਕਿ ਇੱਕ ਪਿੰਡ ਦਾ ਵਾਸੀ ਹਵਾਲੇ ਕਰਨ ਦੀ ਗੱਲ ਕਹਿੰਦਾ ਹੈ ਤਾਂ ਦੂਸਰਾ ਪਿੰਡ ਵਾਸੀ ਪੁਲਿਸ ਵੱਲੋ ਕੁਝ ਨਾ ਕਰਨ ਦੀ ਗੱਲ ਆਖੀ ਜਾ ਰਹੀ ਹੈ ਅਤੇ ਦੋਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇਕੇ ਛੱਡ ਦਿੱਤਾ ਗਿਆ ਹੈ।