ਸੈਕਰਾਮੈਂਟੋ – ਅਮਰੀਕਾ ’ਚ ਕਬੱਡੀ ਖ਼ੇਡ ਨੂੰ ਪ੍ਰਮੋਟ ਕਰਨ ਵਾਲੇ ਤੇ ਵੱਖ ਵੱਖ ਸਮਾਜਿਕ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਪਾਉਣ ਵਾਲੇ ਨੌਜਵਾਨ ਮਨਜਿੰਦਰ ਸਿੰਘ ਸ਼ੇਰਗਿੱਲ ਦਾ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮਨਜਿੰਦਰ ਸਿੰਘ ਸ਼ੇਰਗਿੱਲ ਉਰਫ਼ ਮੈਨੀ ਸ਼ੇਰਗਿੱਲ ਪੁੱਤਰ ਦਲਜੀਤ ਸਿੰਘ ਸ਼ੇਰਗਿੱਲ ਨੂੰ ਅਚਾਨਕ ਰਾਤ ਨੂੰ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ। ਇਸ ਅਚਾਨਕ ਮੌਤ ਨਾਲ ਪਰਿਵਾਰ, ਸਮੁਚੇ ਖੇਡ ਪ੍ਰੇਮੀਆਂ, ਖ਼ੇਡ ਕਲੱਬਾਂ ਤੇ ਕੈਲੀਫ਼ੋਰਨੀਆ ਕਬੱਡੀ ਫ਼ੈਡਰੇਸ਼ਨ ਦਾ ਸਦਮੇ ’ ਹੈ। ਮਨਜਿੰਦਰ ਸਿੰਘ ਸ਼ੇਰਗਿੱਲ ਦਾ ਅੰਤਿਮ ਸਸਕਾਰ 30 ਮਈ ਨੂੰ ਦੁਪਿਹਰ 12 ਵਜੇ ਲੇਕਵੁਡ ਫਿਊਨਰਲ ਹੋਮ 900 ਸੈਂਟਾ ਫ਼ੀ ਐਵਨੀਊ ਹਗਸਨ ਵਿਖੇ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਮੈਨੀ ਸ਼ੇਰਗਿੱਲ ਦਾ ਪੰਜਾਬ ਵਿਚਲੇ ਸ਼ਹਿਰ ਬੰਗਾ ਨੇੜੇ ਪਿੰਡ ਚੱਕ ਬਿਲਗਾ ਹੈ।
ਕਬੱਡੀ ਖ਼ੇਡ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦੀ ਮੌਤ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -