Phagwaraਕਪੂਰਥਲਾ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ ਨਵੀਂ ਦਿੱਲੀ ਲਈ ਸੁਪਰ ਲਗਜ਼ਰੀ ਬੱਸ ਸੇਵਾ...

ਕਪੂਰਥਲਾ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ ਨਵੀਂ ਦਿੱਲੀ ਲਈ ਸੁਪਰ ਲਗਜ਼ਰੀ ਬੱਸ ਸੇਵਾ ਸ਼ੁਰੂ

WhatsApp Group Join Now
WhatsApp Channel Join Now

ਰੋਜ਼ਾਨਾ ਸਵੇਰੇ 11.15 ਵਜੇ ਸਥਾਨਕ ਬੱਸ ਅੱਡੇ ਤੋਂ ਚੱਲੇਗੀ ਬੱਸ

ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਪੰਜਾਬ ਸਰਕਾਰ ਵਲੋਂ ਲੋਕਾਂ ਤੇ ਵਿਸ਼ੇਸ਼ ਕਰਕੇ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਪੰਜਾਬ ਭਰ ਵਿਚੋਂ  ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ,ਨਵੀਂ ਦਿੱਲੀ  ਲਈ ਸ਼ੁਰੂ ਕੀਤੀ ਲਗਜ਼ਰੀ ਬੱਸ ਸੇਵਾ ਤਹਿਤ ਅੱਜ ਕਪੂਰਥਲਾ ਬੱਸ ਅੱਡੇ ਤੋਂ ਵੀ ਇਸ ਸੇਵਾ ਦੀ ਸ਼ੁਰੂਆਤ ਹੋਈ ਹੈ।

ਰੋਜ਼ਾਨਾ ਸਵੇਰੇ 11.15  ’ਤੇ ਕਪੂਰਥਲਾ ਬੱਸ ਅੱਡੇ ਤੋਂ ਚੱਲਣ ਵਾਲੀ ਬੱਸ ਸੇਵਾ ਨੂੰ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਤੇ ਪੀ.ਆਰ.ਟੀ.ਸੀ. ਦੇ ਕਪੂਰਥਲਾ ਡੀਪੂ ਦੇ ਮੈਨੇਜ਼ਰ ਪ੍ਰਵੀਨ ਕੁਮਾਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 

ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਸ਼ੁਰੂ ਹੋਣ ਦੇ ਨਾਲ ਕਪੂਰਥਲਾ ਤੋਂ ਹਵਾਈ ਅੱਡੇ ’ਤੇ ਜਾਣ ਤੇ ਆਉਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ । ਬੱਸ ਦਾ ਇਕ ਪਾਸੇ ਦਾ ਕਿਰਾਇਆ  ਕੇਵਲ 1235 ਰੁਪੈ ਹਨ ਜਦਕਿ ਪਹਿਲਾਂ ਸਵਾਰੀਆਂ ਨੂੰ ਪ੍ਰਾਈਵੇਟ ਬੱਸਾਂ ਵਿਚ 3000 ਤੋਂ 3500 ਰੁਪੈ ਕਿਰਾਇਆ ਦੇ ਕੇ ਜਾਣਾ ਪੈਂਦਾ ਸੀ। ਬੱਸ ਦੀ ਸਮਾਂ ਸਾਰਣੀ ਅਨੁਸਾਰ ਰੋਜ਼ਾਨਾ ਸਵੇਰੇ 11.15 ’ਤੇ ਕਪੂਰਥਲਾ ਤੋਂ ਚੱਲਕੇ ਨਵੀਂ ਦਿੱਲੀ ਹਵਾਈ ਅੱਡੇ ਤੋਂ ਵਾਪਸੀ ਲਈ ਬੱਸ ਰਾਤ 11.10 ਵਜੇ ਚੱਲੇਗੀ।

ਮੈਨੇਜ਼ਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੀ ਬੁਕਿੰਗ ਬਹੁਤ ਆਸਾਨ ਢੰਗ ਨਾਲ pepsuonline.com ਉੱਪਰ ਕੀਤੀ ਜਾ ਸਕਦੀ ਹੈ। ਇਸੇ ਵੈਬਸਾਇਟ ਉੱਪਰ ਬੱਸਾਂ ਦੇ ਆਉਣ-ਜਾਣ ਦੀ ਸਮਾਂ ਸਾਰਣੀ ਉਪਲਬਧ ਹੈ, ਜਿਸ ਲਈ ਵਿਦੇਸ਼ ਬੈਠੇ ਲੋਕ ਵੀ ਬੁਕਿੰਗ ਕਰਵਾ ਸਕਦੇ ਹਨ। 

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਪਰਵਿੰਦਰ ਸਿੰਘ ਢੋਟ,  ਵਰਕਸ਼ਾਪ ਮੈਨੇਜ਼ਰ ਹਰਮਨਪ੍ਰੀਤ ਸਿੰਘ ਬਾਠ, ਹਰਜਿੰਦਰ ਸਿੰਘ ਚੀਫ ਇੰਸਪੈਕਟਰ ਤੇ ਹੋਰ ਹਾਜ਼ਰ ਸਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

Advertisement

Related Articles

Hot this week

मुख्यमंत्री ने चंबा में 333 करोड़ रुपये की परियोजनाओं का किया शिलान्यास

शिमला: मुख्यमंत्री ठाकुर सुखविन्द्र सिंह सुक्खू ने चंबा विधानसभा...

उपमुख्यमंत्री ने हरोली में प्रदेश के पहले ई-बस डिपो का किया लोकार्पण

हमीरपुर संसदीय क्षेत्र को मिलीं 115 इलेक्ट्रिक बसें, ऊना...

PM Modi ने शुरु किया ‘Nasha Mukt Yuva for Viksit Bharat Sankalp Abhiyan’, Gen-zs को दिया संदेश

हर रविवार को आयोजित होगी साप्ताहिक गतिविधियां नई दिल्ली: पीएम...

मुख्यमंत्री ने चंबा में 333 करोड़ रुपये की परियोजनाओं का किया शिलान्यास

शिमला: मुख्यमंत्री ठाकुर सुखविन्द्र सिंह सुक्खू ने चंबा विधानसभा क्षेत्र में 333.25 करोड़ रुपये लागत की 26 विकास परियोजनाओं...

उपमुख्यमंत्री ने हरोली में प्रदेश के पहले ई-बस डिपो का किया लोकार्पण

हमीरपुर संसदीय क्षेत्र को मिलीं 115 इलेक्ट्रिक बसें, ऊना के पुराने बस अड्डे पर बनेगा सिटी सेंटर : मुकेश...

PM Modi ने शुरु किया ‘Nasha Mukt Yuva for Viksit Bharat Sankalp Abhiyan’, Gen-zs को दिया संदेश

हर रविवार को आयोजित होगी साप्ताहिक गतिविधियां नई दिल्ली: पीएम मोदी ने 'नशा मुक्त युवा विकसित भारत अभियान' की शुरुआत...

Haryana News: युवाओं को नशे से दूर रखकर विकसित भारत-2047 का सपना होगा साकार- कृषि मंत्री, देखें वीडियो

'नशा मुक्त युवा, विकसित भारत संकल्प अभियान' के तहत प्रधानमंत्री नरेंद्र मोदी के वर्चुअल संबोधन का हुआ सीधा प्रसारण पंचकूला:...