ਅੰਮ੍ਰਿਤਸਰ : ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅੱਜ ਸਖ਼ਤ ਸੁਰੱਖਿਆ ਵਿਚਕਾਰ ਹੋਣਗੀਆਂ। 8 ਵਾਰ ਚੀਫ਼ ਰਹਿ ਚੁੱਕੇ ਐਡਵੋਕੇਟ ਇੰਦਰਜੀਤ ਸਿੰਘ ਤੇ ਐਡਵੋਕੇਟ ਪ੍ਰਦੀਪ ਸੈਣੀ ਵਿਚਕਾਰ ਚੀਫ਼ ਦੇ ਅਹੁਦੇ ਲਈ ਮੁਕਾਬਲਾ ਹੋਵੇਗਾ। ਸਕੱਤਰ ਦੇ ਅਹੁਦੇ ਲਈ ਰਾਜਨ ਕਟਾਰੀਆ ਅਤੇ ਸਨਪ੍ਰੀਤ ਮਾਨ ਵਿਚਾਲੇ ਮੁਕਾਬਲਾ ਹੋਵੇਗਾ। ਜਦਕਿ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਕਾਰਜਕਾਰਨੀ ਦੇ 9 ਅਹੁਦਿਆਂ ‘ਚੋਂ ਇਕ ਅਹੁਦੇ ਲਈ ਚੋਣ ਮੈਦਾਨ ‘ਚ ਹਨ। ਅਜਿਹੇ ‘ਚ ਸਾਰਿਆਂ ਦੀਆਂ ਨਜ਼ਰਾਂ ਉਸ ਦੀ ਜਿੱਤ-ਹਾਰ ‘ਤੇ ਟਿਕੀਆਂ ਹੋਈਆਂ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਨੌਰਥ ਤੋਂ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਨੇ ਆਪਣੀ ਨੌਕਰੀ ਛੱਡੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਵਕੀਲ ਬਣਨ ਦਾ ਫੈਸਲਾ ਲਿੱਤਾ ਸੀ। ਜਿਸ ਕਰਕੇ ਉਹ ਲਗਾਤਾਰ 3 ਸਾਲ ਤੋਂ ਪ੍ਰੈਕਟਿਸ ਕਰਦੇ ਆ ਰਹੇ ਹਨ।
ਇਸ ਵਾਰ ਉਹਨਾਂ ਨੇ ਬਾਰ ਐਸੋਸੀਏਸ਼ਨ ਦੇ 9 ਐਗਜੀਕਿਊਟਿਵ ਮੈਂਬਰ ਚੋ ਇੱਕ ਮੈਂਬਰ ਬਣਨ ਲਈ ਚੋਣ ਮੈਦਾਨ ਵਿੱਚ ਉਤਰੇ ਹਨ ਅਤੇ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਉਤਰਨ ਉਹਨਾਂ ਦਾ ਮਕਸਦ ਹੈ ਕਿ ਜੋ ਨਵੇਂ ਵਕੀਲ ਬਣ ਕੇ ਅਦਾਲਤ ਵਿੱਚ ਪ੍ਰੈਕਟਿਸ ਲਈ ਆਉਂਦੇ ਹਨ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਨੂੰ ਜਮਾਂ ਨੂੰ ਸਹੀ ਤਰੀਕੇ ਗਾਈਡ ਕੀਤਾ ਜਾ ਸਕੇ। ਇਸ ਲਈ ਉਹ ਬਾਹਰ ਐਸੋਸੀਏਸ਼ਨ ਦੀ ਚੋਣ ਵਿੱਚ ਉਤਰੇ ਹਨ। ਇਥੇ ਜਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਵੀਰਵਾਰ ਰਾਤ ਨੂੰ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਇੱਥੇ 3 ਥਾਣਿਆਂ ਦੀ ਪੁਲਿਸ ਤਾਇਨਾਤ ਕਰ ਦਿੱਤੀ ਸੀ। ਦੇਰ ਰਾਤ ਰਣਜੀਤ ਐਵੀਨਿਊ, ਸਿਵਲ ਲਾਈਨ ਅਤੇ ਕੈਂਟ ਥਾਣਿਆਂ ਤੋਂ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਜਿਸ ਦੀ ਨਿਗਰਾਨੀ ਏਸੀਪੀ ਵਰਿੰਦਰ ਸਿੰਘ ਖੋਸਾ ਤੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਕਰ ਰਹੇ ਹਨ ਅਤੇ ਬਾਰ ਐਸੋਸੀਏਸ਼ਨ ਦੀ ਇਹ ਚੋਣ ਦੇ ਨਤੀਜੇ ਸ਼ਾਮ 5 ਵਜੇ ਤੋਂ ਬਾਅਦ ਆ ਜਾਣਗੇ।