ਲੁਧਿਆਣਾ : ਗਿੱਲ ਚੌਂਕ ਨਜ਼ਦੀਕ ਉਸ ਸਮੇਂ ਹਾਈ ਵੋਲਟੇਜ ਡਰਾਮਾ ਹੋ ਗਿਆ ਜਦੋਂ ਇੱਕ ਨਿਹੰਗ ਸਿੰਘ ਵੱਲੋਂ ਮਹਿਲਾ ਦੇ ਨਾਲ ਬਦਸਲੂਕੀ ਕੀਤੀ ਗਈ। ਉਸ ਨੂੰ ਗਈ ਘੰਟੇ ਤੱਕ ਇੱਕ ਦੁਕਾਨ ਅੰਦਰ ਬੰਦੀ ਬਣਾ ਕੇ ਰੱਖਿਆ ਗਿਆ। ਇਸ ਦੌਰਾਨ ਮਹਿਲਾ ਦੇ ਨਾਲ ਇਤਰਾਜਯੋਗ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਗਿਆ। ਇਹ ਸਭ ਕੁਝ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਵਿੱਚ ਨਿਹੰਗ ਸਿੰਘ ਇੱਕ ਪ੍ਰਵਾਸੀ ਮਹਿਲਾ ਨਾਲ ਇਤਰਾਜਯੋਗ ਸ਼ਬਦਾਂ ਦਾ ਪ੍ਰਯੋਗ ਕਰ ਰਿਹਾ ਹੈ ਅਤੇ ਉਸ ਨੂੰ ਬਹੁਤ ਬੁਰਾ ਭਲਾ ਬੋਲਦਾ ਨਜ਼ਰ ਆ ਰਿਹਾ ਹੈ। ਨਿਹੰਗ ਸਿੰਘ ਇਸ ਦੌਰਾਨ ਉੱਥੇ ਮੌਜੂਦ ਕਈ ਹੋਰ ਲੋਕਾਂ ਨੂੰ ਵੀ ਇਤਰਾਜਯੋਗ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਇਹ ਵਿਅਕਤੀ ਨਿਹੰਗ ਸਿੰਘ ਹੈ ਤਾਂ ਇੱਕ ਮਹਿਲਾ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰ ਰਿਹਾ ਹੈ। ਸਥਾਨਕ ਲੋਕਾਂ ਨੇ ਕੈਮਰੇ ਸਾਹਮਣੇ ਨਾ ਆਉਂਦੇ ਸ਼ਰਤ ਤੇ ਦੱਸਿਆ ਕਿ ਅਕਸਰ ਹੀ ਇਸ ਨਿਹੰਗ ਸਿੰਘ ਵੱਲੋਂ ਅਕਸਰ ਹੀ ਦੂਸਰੇ ਲੋਕਾਂ ਨਾਲ ਇਸ ਤਰਾਂ ਹੀ ਬਦਸਲੂਕੀ ਕੀਤੀ ਜਾਂਦੀ ਹੈ।
ਲੋਕਾਂ ਦੇ ਮੁਤਾਬਿਕ ਉਕਤ ਵਿਅਕਤੀ ਵੱਲੋਂ ਮਹਿਲਾ ਨੂੰ ਬਾਹਾਂ ਤੋਂ ਖਿੱਚ-ਤੂ ਕੇ ਪੁਰੇ ਬਾਜ਼ਾਰ ਵਿੱਚ ਘੁਮਾਇਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਉਕਤ ਵਿਅਕਤੀ ਵੱਲੋਂ ਮਹਿਲਾ ਵੱਲੋਂ ਜਬਰਨ ਮਾਫੀ ਵੀ ਮੰਗਵਾਈ ਗਈ ਹੈ। ਉਕਤ ਵਿਅਕਤੀ ਵੀਡੀਓ ਵਿੱਚ ਵਿੱਚ ਖੁਦ ਇਹ ਬੋਲਦਾ ਹੋਇਆ ਨਜ਼ਰ ਆ ਰਿਹਾ ਕਿ ਉਸਨੇ ਮਹਿਲਾ ਦਾ ਮੋਬਾਈਲ ਵੀ ਆਪਣੇ ਕੋਲ ਰੱਖਿਆ ਹੋਇਆ ਹੈ। ਇਸ ਦੌਰਾਨ ਉਹ ਮਹਿਲਾ ਉੱਪਰ ਗੈਰ ਕਾਨੂੰਨੀ ਕੰਮ ਕਰਨ ਦਾ ਦੋਸ਼ ਲਗਾਉਂਦਾ ਹੋਇਆ ਵੀ ਦਿਖ ਰਿਹਾ ਹੈ। ਮਗਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਉਹ ਮਹਿਲਾ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਲਿਪਤ ਵੀ ਹੈ ਤਾਂ ਕੋਈ ਵਿਅਕਤੀ ਉਸ ਨਾਲ ਇਸ ਤਰ੍ਹਾਂ ਬਦਸਲੂਕੀ ਕਿਵੇਂ ਕਰ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਵਿਅਕਤੀ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਖਾਨਾ ਪੂਰਤੀ ਤੱਕ ਹੀ ਸੀਮਤ ਰਹਿੰਦਾ ਹੈ।