ਅੰਮ੍ਰਿਤਸਰ : ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਵਿੱਚ ਔਰਤਾਂ ਪ੍ਰਤੀ ਗਲਤ ਟਿੱਪਣੀ ਕਰਨ ਨੂੰ ਲੈ ਕੇ ਵਾਲਮੀਕੀ ਸੰਗਠਨਾਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੇ ਧਰਨਾ ਪ੍ਰਦਰਸ਼ਨ ਕਰਕੇ ਅਤੇ ਮਰਨ ਵਰਤ ਤੇ ਬੈਠ ਕੇ ਨੀਰੂ ਬਾਜਵਾ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਵਾਲਮੀਕੀ ਸੰਗਠਨਾਂ ਵੱਲੋਂ ਫਿਲਮੀ ਅਦਾਕਾਰਾਂ ਨੀਰੂ ਬਾਜਵਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਵੀ ਵਾਲਮੀਕੀ ਸੰਗਠਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਲੇਕਿਨ ਹਜੇ ਤੱਕ ਫਿਲਮੀ ਅਦਾਕਾਰਾਂ ਨੀਰੂ ਬਾਜਵਾ ਦੀ ਗ੍ਰਫਤਾਰੀ ਨਹੀਂ ਹੋਈ। ਜਿਸ ਤੋਂ ਬਾਅਦ ਹੁਣ ਅਲੱਗ ਅਲੱਗ ਵਾਲਮੀਕੀ ਸੰਗਠਨਾਂ ਵੱਲੋਂ ਅੰਮ੍ਰਿਤਸਰ ਦੇ ਅਜੀਤ ਨਗਰ ਵਿਖੇ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਲਿੱਤਾ ਗਿਆ ਕਿ 19 ਫਰਵਰੀ ਨੂੰ ਅੰਮ੍ਰਿਤਸਰ ਬੰਦ ਕੀਤਾ ਜਾਵੇਗਾ।
ਜਿਸ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਲਮੀਕੀ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਨੀਰੂ ਬਾਜਵਾ ਦੀ ਗਿਰਫਤਾਰੀ ਨਹੀਂ ਕਰ ਰਹੀ ਅਤੇ ਨੀਰੂ ਬਾਜਵਾ ਨੇ ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਵਿੱਚ ਔਰਤਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਹੈ। ਜਿਸ ਨੂੰ ਲੈ ਕੇ ਵਾਲਮੀਕੀ ਸੰਗਠਨਾਂ ਦੇ ਵਿੱਚੋਂ ਰੋਸ ਹੈ। ਇਸ ਕਰਕੇ ਅਸੀਂ ਨੀਰੂ ਬਾਜਵਾ ਦੇ ਉੱਪਰ ਮਾਮਲਾ ਵੀ ਦਰਜ ਕਰਵਾਇਆ ਸੀ ਅਤੇ ਹੁਣ ਨੀਰੂ ਬਾਜਵਾ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ। ਉਹਨਾਂ ਕਿਹਾ ਕਿ ਅਗਰ 19 ਫਰਵਰੀ ਤੱਕ ਨੀਰੂ ਬਾਜਵਾ ਦੀ ਗਿਰਫਤਾਰੀ ਨਾ ਹੋਈ ਤਾਂ ਪੂਰਾ ਅੰਮ੍ਰਿਤਸਰ ਬੰਦ ਕੀਤਾ ਜਾਵੇਗਾ। ਅਤੇ ਪ੍ਰਸ਼ਾਸਨ ਤੇ ਦਬਾਅ ਪਾਇਆ ਜਾਵੇਗਾ ਕਿ ਫਿਲਮੀ ਅਦਾਕਾਰਾ ਨੀਰੂ ਬਾਜਵਾ ਦੀ ਗ੍ਰਿਫਤਾਰੀ ਕੀਤੀ ਜਾਵੇ।