ਅੰਮ੍ਰਿਤਸਰ : ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ ਅੱਜ ਵਾਤਾਵਰਣ ਅਤੇ ਹਰਿਆਵਲ ਨੂੰ ਸਮਰਪਿਤ 25 ਹਜਾਰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਜਿਸ ਦੇ ਤਹਿਤ ਅੱਜ ਭਾਈ ਅਮਨਦੀਪ ਸਿੰਘ ਜੀ ਨੇ ਅੱਡਾ ਬਾਉਲੀ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੌਦੇ ਲਗਾ ਕੇ ਸ਼ੁਰੂਆਤ ਕੀਤੀ। ਭਾਈ ਅਮਨਦੀਪ ਸਿੰਘ ਨੇ ਕਿਹਾ ਵਾਤਾਵਰਨ ਅਤੇ ਹਰਿਆਵਲ ਨੂੰ ਸ਼ੁੱਧ ਬਣਾਉਣ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਮੁਤਾਬਕ ਬਲਿਹਾਰੀ ਕੁਦਰਤ ਵਸਿਆ ਦੇ ਮਹਾਂਵਾਕ ਅਨੁਸਾਰ ਬਾਬਾ ਦੀਪ ਸਿੰਘ ਚੈਰੀਟੇਬਲ ਟ੍ਰਸਟ ਵਲੋਂ ਪੌਦੇ ਲਗਾਏ ਗਏ।
ਭਾਈ ਅਮਨਦੀਪ ਸਿੰਘ ਕਿਹਾ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਹਰ ਮਨੁੱਖ ਨੂੰ ਇੱਕ-ਇੱਕ ਪੌਦਾ ਲਗਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਸ਼ੁੱਧ ਹਵਾ ਅਤੇ ਆਕਸੀਜਨ ਲੈ ਸਕੀਏ। ਭਾਈ ਸਾਹਿਬ ਨੇ ਕਿਹਾ ਜੇਕਰ ਸਾਡਾ ਆਲ੍ਹਾ-ਦੁਆਲਾ ਸਾਫ਼ ਸੁਥਰਾ ਹੋਵੇਗਾ ਤਾਂ ਅਸੀ ਬੀਮਾਰੀਆਂ ਤੋਂ ਵੀ ਹੋਵਾਂਗੇ। ਉਨਾਂ ਕਿਹਾ ਪੌਦਾ ਲਗਾਉਣ ਤੋਂ ਬਾਅਦ ਇਸ ਦੀ ਸਾਂਭ ਸੰਭਾਲ ਉਸ ਤੋਂ ਵੀ ਜ਼ਿਆਦਾ ਜਰੂਰੀ ਹੈ।ਇਸ ਮੌਕੇ ਅਮਤੇਸ਼ਵਰ ਸਿੰਘ, ਡਾ ਕੁਲਦੀਪ ਸਿੰਘ ਸਲੌ,ਭਾਈ ਜਸਵਿੰਦਰ ਸਿੰਘ, ਭਾਈ ਗੁਰਚਰਨ ਸਿੰਘ ਕਥਾਵਾਚਕ, ਭਾਈ ਸਿਮਰਨਜੀਤ ਸਿੰਘ, ਭਾਈ ਅਵਤਾਰ ਸਿੰਘ, ਭਾਈ ਮਨਮੀਤ ਸਿੰਘ ਆਦਿ ਹਾਜ਼ਰ ਸਨ।