ਲੁਧਿਆਣਾ : ਪੰਜਾਬ ਵਿੱਚ ਆਏ ਦਿਨ ਚੌਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਰੀਅਂ ਹਨ। ਤਾਜ਼ਾ ਮਾਮਲਾ ਲੁਧਿਆਣਾ ਤੋੰ ਸਾਹਮਣੇ ਆਇਆ ਹੈ। ਦਰਅਸਲ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਇੱਕ ਸਬਜ਼ੀ ਵਪਾਰੀ ਦੇ ਘਰ ਵਿੱਚ ਚੌਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾ ਨੇ ਰਾਤ ਦੇ ਸਮੇੰ ਸਵਜ਼ੀ ਵਪਾਰੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਨਕਦੀ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ।
ਪੀੜਤ ਵਿਅਕਤੀ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਉਹ ਰਾਤ ਕਰੀਬ 1 ਵਜੇ ਮੰਡੀ ਤੋਂ ਘਰ ਆਇਆ ਸੀ ਅਤੇ ਰੋਟੀ ਖਾ ਕੇ 2 ਵਜੇ ਸੌਂ ਗਿਆ। ਸਵੇਰੇ 5 ਵਜੇ ਜਦੋਂ ਉਹ ਉੱਠਿਆ ਤਾਂ ਉਸਨੂੰ ਚੌਰੀ ਦੀ ਵਾਰਦਾਤ ਦਾ ਪਤਾ ਚੱਲਿਆ। ਪੀੜਤ ਨੇ ਇਸ ਸਾਰੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੀੜਤ ਨੇ ਦੱਸਿਆ ਕਿ ਚੌਰ ਉਸ ਪਾਸੋਂ 60 ਤੋਂ 70 ਹਜ਼ਾਰ ਰੁਪਏ ਦੀ ਨਕਦੀ ਅਤੇ ਪੁਰਾਣੇ ਮੋਬਾਈਲਾਂ ਸਮੇਤ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਹਨ।
Disclaimer: All news on Encounter India are computer generated and provided by third party sources, so read carefully and Encounter India will not be responsible for any issue.