ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਚਾਟੀਵਿੰਡ ਅਧੀਨ ਆਉਦੇ ਪਿੰਡ ਗਿਲਵਾਲੀ ਦਾ ਹੈ ਜਿਥੇ ਰਾਤ ਇਕ ਨਵਵਿਆਹੀਆ ਜੋੜਾ ਜਦੋ ਆਪਣੈ ਕਮਰੇ ਵਿਚ ਸੁਤਾ ਪਿਆ ਸੀ ਉਦੋ ਰਾਤ ਡੇਢ ਵਜੇ ਦੇ ਕਰੀਬ ਇਕ ਚੋਰ ਵਲੋ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਿਆ ਵਿਆਹੇ ਜੋੜੇ ਅਮ੍ਰਿਤਪਾਲ ਅਤੇ ਗੁਰਪ੍ਰੀਤ ਕੌਰ ਦੀ ਚੈਨੀ ਮੁੰਦਰਿਆ ਅਤੇ ਮੋਬਾਇਲ ਦੇ ਨਾਲ ਨਾਲ ਚਾਲੀਸ ਹਜਾਰ ਕੇਸ਼ ਚੋਰੀ ਕਰ ਫਰਾਰ ਹੋ ਗਿਆ।ਜਿਸ ਸੰਬਧੀ ਪੀੜੀਤ ਪਰਿਵਾਰ ਵਲੋ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ।
ਜਿਸ ਸੰਬਧੀ ਗਲਬਾਤ ਕਰਦੀਆ ਵਿਆਹੇ ਜੋੜੇ ਅਮ੍ਰਿਤਪਾਲ ਅਤੇ ਗੁਰਪ੍ਰੀਤ ਕੌਰ ਨੇ ਦਸਿਆ ਕਿ ਉਹਨਾ ਦੇ ਵਿਆਹ ਨੂੰ ਕੁਝ ਸਮਾ ਹੀ ਹੋਇਆ ਹੈ ਅਤੇ ਰਾਤ ਜਦੋ ਉਹ ਆਪਣੇ ਕਮਰੇ ਵਿਚ ਸੌਣ ਗਏ ਤਾਂ ਮਗਰੋ ਕੋਠੇ ਤੋ ਆਏ ਚੋਰ ਵਲੋ ਜਾਲੀ ਵਾਲਾ ਗੇਟ ਕਟ ਦਰਵਾਜਾ ਖੋਲ ਨਾਲ ਦੇ ਕਮਰੇ ਵਿਚੋ ਮੁਦਰਿਆ ਚੈਨ ਅਤੇ ਮੋਬਾਇਲ ਦੇ ਨਾਲ ਨਾਲ ਚਾਲੀਆ ਹਜਾਰ ਨਕਦੀ ਚੋਰੀ ਕਰ ਕੇ ਲੈ ਗਏ ਜੋ ਕਿ ਘਟਨਾ ਸੀਸੀਟੀਵੀ ਵਿਚ ਕੈਦ ਹੋਈ ਹੈ। ਇਸ ਸੰਬਧੀ ਪੁਲੀਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਚੋਰ ਵਲੋ ਮੋਬਾਇਲ ਬੰਦ ਨਹੀ ਕੀਤਾ ਗਿਆ ਜਲਦ ਲੋਕੇਸ਼ਨ ਟਰੈਸ ਕਰ ਚੋਰ ਨੂੰ ਗਿਰਫਤਾਰ ਕਰ ਲਿਆ ਜਾਵੇਗਾ।