ਅੰਮ੍ਰਿਤਸਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਖਾਲਸਾ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਆਰੰਭ ਕੀਤਾ ਗਿਆ। ਜਿਸ ਵਿੱਚ 3 ਹਜ਼ਾਰ ਦੇ ਕਰੀਬ ਬੱਚਿਆਂ ਨੇ ਅਤੇ ਅਧਿਆਪਕਾਂ ਸਮੇਤ ਗੈਰ ਅਧਿਆਪਕਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਖਾਲਸਾ ਕਾਲਜ ਦੇ ਅਧਿਕਾਰੀ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਨਗਰ ਕੀਰਤਨ ਏਨਾ ਵੱਡਾ ਵਿਸ਼ਾਲ ਹੁੰਦਾ ਹੈ ਕਿ ਜਦੋਂ ਇਹ ਖਾਲਸਾ ਕਾਲਜ ਤੋਂ ਸ਼ੁਰੂਆਤ ਕਰਦਾ ਹੈ। ਉਸ ਵੇਲੇ ਇਹ ਨਗਰ ਕੀਰਤਨ ਜਲਿਆਂ ਵਾਲੇ ਬਾਗ ਤੱਕ ਪਹੁੰਚ ਜਾਂਦਾ ਹੈ। ਉੱਥੇ ਹੀ ਇਹਨਾਂ ਨੇ ਕਿਹਾ ਕਿ ਇਸ ਨਗਰ ਕੀਰਤਨ ਨੂੰ ਲੈ ਕੇ ਹਮੇਸ਼ਾ ਹੀ ਨਾਨਕ ਨਾਮ ਸੇਵਾ ਸੰਗਤ ਸੇਵਾ ਲਈ ਵੀ ਤਿਆਰ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਦਿੱਤੇ ਹੋਏ ਫਲਸਫੇ ਨੂੰ ਲੈ ਕੇ ਅਸੀਂ ਸਾਰੇ ਹੀ ਚਲਦੇ ਹਾਂ ਅਤੇ ਪੰਜਾਬ ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਦਿਖਾਇਆ ਹੋਇਆ ਮਾਰਗ ਵੀ ਅਪਣਾਉਦੇ ਹਾਂ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਗਿਆ ਸੀ ਅਤੇ ਨਾਨਕ ਸੇਵਾ ਸੰਗਤ ਹਮੇਸ਼ਾ ਹੀ ਇਸ ਦਾ ਪਾਲਣਾ ਵੀ ਕਰਦੀ ਹੋਈ ਨਜ਼ਰ ਆਉਂਦੀ ਹੈ।

ਉੱਥੇ ਹੀ ਦੂਸਰੇ ਅਧਿਆਪਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਬੇਹਦ ਖੁਸ਼ੀ ਹੋ ਰਹੀ ਹੈ ਕਿ ਉਹ ਇਸ ਨਗਰ ਕੀਰਤਨ ਦਾ ਹਮੇਸ਼ਾ ਹੀ ਹਿੱਸਾ ਬਣਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਹਰ ਸਾਲ ਨਗਰ ਕੀਰਤਨ ਵਿੱਚ ਹਿੱਸਾ ਲੈ ਕੇ ਆਪਣੇ ਆਪ ਨੂੰ ਵਡਭਾਗਾ ਵੀ ਸਮਝਦੇ ਹਾਂ ਇੱਥੇ ਦੱਸਣਯੋਗ ਹੈ ਕਿ ਬੀਤੇ ਸਾਲ ਖਾਲਸਾ ਕਾਲਜ ਵੱਲੋਂ ਇਸ ਨਗਰ ਕੀਰਤਨ ਨੂੰ ਗਿਨੀ ਵਰਲਡ ਬੁੱਕ ਰਿਕਾਰਡ ਵਿੱਚ ਦਰਜ ਕਰਵਾਉਣ ਵਾਸਤੇ ਵੀ ਲਿਖਿਆ ਗਿਆ ਸੀ। ਇਹ ਨਗਰ ਕੀਰਤਨ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਅਲੱਗ ਅਲੱਗ ਪੁਸ਼ਾਕਾਂ ਦੇ ਵਿੱਚ ਖਾਲਸਾ ਸਕੂਲ ਦੇ ਸਾਰੇ ਹੀ ਬਰਾਂਚਾਂ ਦੇ ਬੱਚੇ ਇਸ ਵਿੱਚ ਹਿੱਸਾ ਲੈਂਦੇ ਹਨ। 30 ਹਜਾਰ ਤੋਂ ਵੱਧ ਬੱਚੇ ਅਤੇ ਅਧਿਆਪਕ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਹਨ। ਉਥੇ ਹੀ ਇਸ ਵਾਰ ਵੀ ਇਹ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਸ਼ੋਭਿਤ ਕੀਤਾ ਗਿਆ। ਹਰ ਇੱਕ ਵਿਅਕਤੀ ਅਤੇ ਹਰ ਇੱਕ ਨਾਨਕ ਸੇਵਾ ਸੰਗਤ ਇਸ ਨਗਰ ਕੀਰਤਨ ਦਾ ਆਨੰਦ ਮਾਨ ਦੀ ਹੋਈ ਵੀ ਨਜ਼ਰ ਆਈ। ਉਥੇ ਹੀ ਹੁਣ ਵੇਖਣਾ ਹੋਵੇਗਾ ਕਿ ਬੀਤੇ ਸਾਲ ਖਾਲਸਾ ਕੋਲਜ ਵੱਲੋਂ ਗਿਨੀਜ ਵਰਲਡ ਬੁੱਕ ਰਿਕਾਰਡ ਦੇ ਵਿੱਚ ਨਾਮ ਦਰਜ ਕਰਵਾਉਣ ਨੂੰ ਲੈ ਕੇ ਇਸ ਵਾਰ ਕੀ ਇਹ ਨਗਰ ਕੀਰਤਨ ਗਿਨੀਜ ਵਰਲਡ ਬੁੱਕ ਰਿਕਾਰਡ ਵਿੱਚ ਦਰਜ ਹੁੰਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਲੇਕਿਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।