- Advertisement -
HomeMohaliਪੰਜਾਬ : ਹਮਲਾਵਰੋਂ ਨੇ ਘਰ 'ਚ ਦਾਖਲ ਹੋ ਕੇ ਕੀਤਾ ਜਾਨਲੇਵਾ...

ਪੰਜਾਬ : ਹਮਲਾਵਰੋਂ ਨੇ ਘਰ ‘ਚ ਦਾਖਲ ਹੋ ਕੇ ਕੀਤਾ ਜਾਨਲੇਵਾ ਹਮਲਾ, ਦੇਖੋ ਵੀਡਿਓ

ਫਿਰੋਜਪੁਰ : ਸੂਬੇ ਵਿੱਚ ਗੁੰਡਾਗਰਦੀ ਅਤੇ ਲੁੱਟ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪੁਲਿਸ ਵੱਲੋਂ ਫਲੈਗ ਮਾਰਚ ਕੱਢ ਕੇ ਲੋਕਾਂ ਦੇ ਮਨਾਂ ਵਿੱਚ ਡਰ ਦਾ ਖੌਫ ਵੀ ਬਣਾਇਆ ਜਾ ਰਿਹਾ ਹੈ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਦਾ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਫਿਰੋਜਪੁਰ ਦੇ ਪੁਰਾਣੀ ਸਬਜ਼ੀ ਮੰਡੀ ਬਗਦਾਦੀ ਗੇਟ ਦੇ ਨੇੜੇ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਘਰ ਦੀ ਬਿਜਲੀ ਰਾਤ ਦੇ ਸਮੇਂ ਬੰਦ ਹੋ ਗਈ ਸੀ ਤੇ ਪੀੜਤ ਪਰਿਵਾਰ ਵੱਲੋਂ ਬਿਜਲੀ ਨੂੰ ਠੀਕ ਕਰਨ ਲਈ ਗਏ ਤਾਂ ਆਰੋਪੀਆਂ ਵੱਲੋਂ ਗਲੀ ਵਿੱਚ ਬਿਜਲੀ ਦੇ ਲੱਗੇ ਮੀਟਰਾਂ ਨਾਲ ਛੇੜ ਛਾੜ ਕਰਕੇ ਘਰ ਦੀ ਬਿਜਲੀ ਬੰਦ ਕੀਤੀ ਗਈ ਸੀ। ਜਦ ਪੀੜਿਤ ਪਰਿਵਾਰ ਨੇ ਗਲੀ ਵਿੱਚ ਜਾ ਕੇ ਪੁੱਛਿਆ ਤਾਂ ਬਿਜਲੀ ਕਿਉਂ ਬੰਦ ਕੀਤੀ ਹੈ।

ਤਾਂ ਆਰੋਪੀਆਂ ਵੱਲੋਂ ਬਹਿਸਬਾਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੀਟਰਾਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਜਦ ਪੀੜਤ ਪਰਿਵਾਰ ਨੇ ਰੋਕਿਆ ਤਾਂ ਉਹਨਾਂ ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ। ਵਿਅਕਤੀ ਦੇ ਆਰੋਪੀਆਂ ਵੱਲੋਂ ਸੱਟਾਂ ਮਾਰ ਦਿੱਤੀਆਂ ਅਤੇ ਜਿਨਾਂ ਨੂੰ ਸਿਵਿਲ ਹਸਪਤਾਲ ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ਤੇ 6 ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦ ਇਸ ਬਾਰੇ ਏਐਸਆਈ ਰਮਨ ਕੁਮਾਰ ਨੂੰ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਕੋਈ ਸੰਤੁਸ਼ਟ ਜਵਾਬ ਨਹੀਂ ਆਇਆ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -

You cannot copy content of this page