Punjab Govt AD
HomeHimachalBaddiਪੰਜਾਬ : ਸੰਘਣੀ ਧੁੰਦ ਦੇ ਕਾਰਨ ਵਾਪਰਿਆ ਹਾਦਸਾ, ਦੇਖੋ ਵੀਡਿਓ

ਪੰਜਾਬ : ਸੰਘਣੀ ਧੁੰਦ ਦੇ ਕਾਰਨ ਵਾਪਰਿਆ ਹਾਦਸਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਅੱਜ ਸਵੇਰੇ ਪਈ ਸੰਘਣੀ ਧੁੰਦ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੇ ਵਿੱਚ ਘਰਿੰਡਾ ਨਜ਼ਦੀਕ ਇੱਕ ਵੱਡਾ ਟਿੱਪਰ ਟਰਾਲਾ ਪਲਟ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਟਿੱਪਰ ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਰਾਤ ਬਹੁਤ ਜਿਆਦਾ ਸੰਘਣੀ ਧੁੰਦ ਸੀ ਤੇ ਸੜਕ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਲਾਈਟ ਨਹੀਂ ਚੱਲ ਰਹੀ ਸੀ। ਜਿਸ ਕਾਰਨ ਸੜਕ ਦੇ ਵਿੱਚ ਫੁੱਟਪਾਥ ਦਾ ਪਤਾ ਨਹੀਂ ਲੱਗਾ। ਜਿਸ ਕਰਕੇ ਉਸ ਦਾ ਟਿੱਪਰ ਟਰਾਲਾ ਫੁੱਟਪਾਥ ਨਾਲ ਜਾ ਟਕਰਾਇਆ ਅਤੇ ਦੂਸਰੇ ਪਾਸੇ ਜਾ ਕੇ ਟਿੱਪਰ ਟਰਾਲਾ ਪਲਟ ਗਿਆ। ਟਰਾਲੇ ਦੇ ਡਰਾਈਵਰ ਨੇ ਦੱਸਿਆ ਕਿ ਇਸ ਹਾਦਸੇ ਨਾਲ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਲੇਕਿਨ ਟਿੱਪਰ ਟਰਾਲੇ ਦਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਹੋ ਗਿਆ।

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਿਹਾ ਇੱਕ ਟਿੱਪਰ ਟਰਾਲਾ ਘਰਿੰਡਾ ਦੇ ਨਜ਼ਦੀਕ ਧੁੰਦ ਕਾਰਨ ਸੜਕ ਦੇ ਵਿਚਕਾਰ ਬਣੇ ਫੁਟਪਾਥ ਨਾਲ ਟਕਰਾ ਕੇ ਪਲਟ ਗਿਆ। ਜਿਸ ਨਾਲ ਕਿ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਮੌਸਮ ਵਿੱਚ ਕਾਫੀ ਠੰਡ ਦਰਜ ਕੀਤੀ ਗਈ ਹੈ। ਸੂਬੇ ਦਾ ਘੱਟੋ-ਘੱਟ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 0.2 ਡਿਗਰੀ ਘੱਟ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ‘ਚ ਵੀ ਧੁੰਦ ਵਧਣ ਦੀ ਸੰਭਾਵਨਾ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -