ਲੁਧਿਆਣਾ : ਪੰਜਾਬ ‘ਚ ਆਏ ਦਿਨ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀ ਰਹੀਆਂ ਹਨ। ਸ਼ੇਰਪੁਰ ਇਲਾਕੇ ਵਿੱਚ ਕੁਝ ਵਿਅਕਤੀਆਂ ਵੱਲੋਂ ਇਕ ਇਲੈਕਟ੍ਰੋਨਿਕਸ ਦੁਕਾਨ ਦੇ ਸੰਚਾਲਕ ਨੂੰ ਧਮਕਾ ਕੇ ਉਸ ਪਾਸੋਂ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੀੜਿਤ ਵਿਅਕਤੀ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਪੀੜਿਤ ਨੇ ਦੱਸਿਆ ਹੈ ਕਿ ਉਸਨੇ ਆਰੋਪੀ ਦੀ ਹਾਲਤ ਉੱਪਰ ਤਰਸ ਕਰਕੇ ਉਸ ਦੀ ਮਦਦ ਦੀ ਕੋਸ਼ਿਸ਼ ਵੀ ਕੀਤੀ ਸੀ। ਲੇਕਿਨ ਇਸ ਤੇ ਉਲਟ ਆਰੋਪੀ ਬਾਅਦ ਵਿੱਚ ਉਸ ਦੀ ਦੁਕਾਨ ਤੋਂ ਲੁੱਟ ਖੋਹ ਕਰਕੇ ਚਲਾ ਗਿਆ। ਉਹ ਇਨਸਾਫ ਦੀ ਮੰਗ ਕਰਦੇ ਹਨ।
