ਅੰਮ੍ਰਿਤਸਰ : ਜਿਲਾ ਤਰਨਤਾਰਨ ਦੇ ਇਕ ਪਿੰਡ ਚ ਲੁਟੇਰਿਆਂ ਨੂੰ ਕਾਬੂ ਕਰਨ ਗਈ ਪੁਲਿਸ ਦੀ ਮੁਠਭੇੜ ਦਾ ਮਾਮਲਾ ਸਾਮਣੇ ਆਇਆ ਹੈ। ਇਸ ਮੁਕਾਬਲੇ ਚ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਗੋਲੀਆਂ ਵੀ ਚਲਿਆ ਸਨ । ਲੁਟੇਰੇ ਫ਼ਿਲਮੀ ਸਟਾਈਲ ਚ ਲੋਕਾਂ ਦੀਆ ਛਤਾ ਤੋਂ ਭੱਜ ਰਹੇ ਸਨ, ਜਿਹਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕੜੀ ਮੁਸ਼ਕਦ ਕਰਨੀ ਪਈ।
ਜਿਸ ਨੂੰ ਵੇਖ ਇਲਾਕੇ ਦੇ ਲੋਕ ਚ ਦਹਿਸ਼ਤ ਫੇਲ ਗਈ। ਜਾਣਕਾਰੀ ਜਿੰਦੇ ਹੋਏ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਲੁਟੇਰਾ ਗਿਰੋਹ ਦੇ ਮੇਂਬਰ ਅਵਤਾਰ ਉਰਫ ਸਾਹਿਲ ,ਸ਼ਮਸ਼ੇਰ, ਅਮ੍ਰਿਤਪਾਲ ,ਆਸ਼ੂ,ਅਕਾਸ਼ਦੀਪ ਅਤੇ ਰੁਪਿੰਦਰ ਪਿੰਡ ਚ ਲੁਕੇ ਹੋਏ ਸਨ ਅਤੇ ਇਹਨਾਂ ਕੋਲ ਨਜਾਇਜ ਹਥਿਆਰ ਵੀ ਹਨ। ਪੁਲਿਸ ਨੇ ਲੁਟੇਰਿਆਂ ਦਾ ਪਿੱਛਾ ਕਰ ਉਹਨਾਂ ਨੂੰ ਕਾਬੂ ਕੀਤਾ ਅਤੇ 2 ਮੌਸਰ , ਜਿੰਦਾ ਕਾਰਤੂਸ ਵੀ ਬਰਾਮਦ ਕੀਤੇ। ਪੁਛਤਾਛ ਦੌਰਾਨ ਦੋਸ਼ੀ ਸਾਹਿਲ ਨੇ ਦਸਿਆ ਕਿ ਢੋਟੀਆਂ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਉਸਨੇ ਆਪਣੇ ਸਾਥੀ ਮਿੰਟੂ,ਅਜੇ ਦੇਵ ਸਿੰਘ ਅਤੇ ਚਰਨ ਦੇਵ ਸਿੰਘ ਨਾਲ ਮਿਲ ਕੇ ਦਿੱਤੋ ਸੀ। ਇਸ ਡਕੈਤੀ ਦੇ ਦੌਰਾਨ ਹੋਏ ਮੁਕਾਬਲੇ ਚ ਇਕ ਪੁਲਿਸ ਮੁਲਾਜਮ ਜਵਾਬੀ ਫਾਇਰਿੰਗ ਚ ਜਖਮੀ ਵੀ ਹੋਇਆ ਸੀ। ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰ ਫਰਾਰ ਦੋਸ਼ੀਆਂ ਦੀ ਭਾਲ ਚ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ।
Disclaimer: All news on Encounter India are computer generated and provided by third party sources, so read carefully and Encounter India will not be responsible for any issue.