ਬਟਾਲਾ : ਲੰਬੇ ਸਮੇਂ ਤੋਂ ਪੰਜਾਬ ਭਰ ਵਿੱਚ ਡੇਂਗੂ ਅਤੇ ਚਿਕਨ ਗੁਣੀਆਂ ਬੁਖਾਰ ਨਾਲ ਹਰ ਘਰ ਵਿੱਚ ਕੋਈ ਨ ਕੋਈ ਮੈਂਬਰ ਬਿਮਾਰ ਪਿਆ ਹੈ ਅਤੇ ਬਟਾਲੇ ਵੀ ਇਸਦਾ ਜੋਰ ਵੇਖਣ ਨੂੰ ਮਿਲਿਆ । ਜਿਸਦੇ ਚੱਲਦੇ ਅੱਜ ਬਟਾਲਾ ਦੇ ਨਹਿਰੂ ਗੇਟ ਵਿੱਖੇ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਮੀਤ ਪ੍ਰਧਾਨ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਪੁਤਲਾ ਫੂਕਿਆਂ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰੀ ਹਸਪਤਾਲ ਪ੍ਰਸ਼ਾਸਨ ਆਪਣੀ ਜਿੰਮੇਵਾਰੀ ਨਾਲ ਲੋਕਾਂ ਦਾ ਇਲਾਜ ਅਤੇ ਉਹਨਾਂ ਨੂੰ ਦਵਾਈਆਂ ਮੁਹਾਈਆਂ ਨਹੀਂ ਕਰਵਾਉਂਦੇ ਤਾਂ ਉਸਦਾ ਜੁਮੇਵਾਰ ਪ੍ਰਸ਼ਾਸ਼ਨ ਖੁਦ ਹੋਵੇਗਾ।
ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਬਟਾਲਾ ਸਿਰਫ ਨਾਮ ਦਾ ਸਰਕਾਰੀ ਹਸਪਤਾਲ ਹੈ । ਇੱਥੇ ਨਾਂ ਤਾਂ ਸੈੱਲ ਚੜਾਉਣ ਵਾਲੀ ਮਸ਼ੀਨ ਹੈ ਜੇਕਰ ਕੋਈ ਗਰੀਬ ਬਿਮਾਰ ਹੋ ਜਾਂਦਾ ਹੈ। ਉਸਦਾ ਇਲਾਜ ਹੀ ਇਥੇ ਨਹੀਂ ਹੈ ਕਈਆਂ ਦੀ ਪੈਸੇ ਦੀ ਕਮੀ ਕਰਕੇ ਮੌਤ ਵੀ ਹੋ ਗਈ।
