ਤਰਨ ਤਾਰਨ : ਮਾਨਯੋਗ ਸ੍ਰੀ ਅਸ਼ਵਨੀ ਕਪੂਰ PS ਐਸ.ਐਸ.ਪੀ ਸਾਹਿਬ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਵਿਸਾਲ ਜੀਤ ਸਿੰਘ ਐਸ.ਪੀ ਡੀ ਸਾਹਿਬ ਅਤੇ ਪ੍ਰੀਤਇੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਭਿੱਖੀਵਿੰਡ ਜੀ ਦੀ ਨਿਗਰਾਨੀ ਹੇਠ S1 ਬਲਵਿੰਦਰ ਸਿੰਘ ਤਫਤੀਸ਼ੀ ਅਫਸਰ ਥਾਣਾ ਵਲਟੋਹਾ ਸਮੇਤ ਪੁਲਿਸ ਪਾਰਟੀ ਗਸ਼ਤ ਦਾ ਤਲਾਸ਼ ਭੈੜੇ ਪੁਰਸ਼ਾ ਗਸ਼ਤ ਦੇ ਸਬੰਧ ਵਿੱਚ ਕਸਬਾ ਵਲਟੋਹਾ ਤੋ ਹੁੰਦੇ ਹੋਏ ਪਿੰਡ ਥੇਹ ਸਰਹਾਲੀ ਆਦਿ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜੌੜੀਆ ਪੁਲੀਆ ਮੌੜ ਵਾੜਾ ਤੇਲੀਆ ਬਾ ਹੱਦ ਵਲਟੋਹਾ ਪਾਸ ਪੁੱਜ ਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤਾ ਇੱਕ ਕਾਰ ਆਈ- ਟਵੰਟੀ ਰੰਗ ਗਰੇਆ ਪਿੰਡ ਵਾੜਾ ਤੇਲੀਆ ਵਾਲੀ ਸਾਈਡ ਤੋਂ ਆਉਦੀ ਦਿਖਾਈ ਦਿੱਤੀ।
ਜਿਸ ਨੂੰ ਚੈਕਿੰਗ ਲਈ ਮਨ SI ਨੇ ਰੁਕਣ ਦਾ ਇਸ਼ਾਰਾ ਕੀਤਾ, ਕਾਰ ਚਾਲਕ ਕਾਰ ਨੂੰ ਰੋਕ ਕੇ ਪਿੱਛੇ ਮੋੜਨ ਲੱਗਾ ਜਿਸ ਨੂੰ SI ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ, ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਲ ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਗੁਰਪ੍ਰਕਾਰ ਸਿੰਘ ਪੁੱਤਰ ਅੱਤਰ ਸਿੰਘ ਵਾਸੀ ਵਾੜਾ ਤੇਲੀਆ ਅਤੇ ਕੰਡਕਟਰ ਸੀਟ ਤੇ ਬੈਠੇ ਨੇ ਆਪਣਾ ਨਾਮ ਜਰਨੈਲ ਸਿੰਘ ਉਰਫ ਜੱਜ ਪੁੱਤਰ ਨਿਸ਼ਾਨ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਆਸਲ ਉਤਾੜ ਦੱਸਿਆ। ਤਾ ਮਨ SI ਨੇ ਗਵਾਹਾ ਦੀ ਹਾਜਰੀ ਵਿੱਚ ਪਹਿਲਾ ਕਾਰ ਚਾਲਕ ਪ੍ਰਭਜੋਤ ਸਿੰਘ ਦੀ ਤਾਲਾਸੀ ਦੌਰਾਨ ਪਹਿਨੇ ਹੋਏ ਲੋਅਰ ਅਤੇ ਕਮੀਜ ਦੇ ਹੇਠਾਂ ਲੱਕ ਨਾਲ ਬੰਨੇ ਪੀਲੇ ਰੰਗ ਦੇ ਪਰਨੇ ਵਿੱਚ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ ਅਫੀਮ ਬ੍ਰਾਮਦ ਹੋਈ।
ਜਿਸ ਦਾ ਇਲੈਕਟ੍ਰੋਨਿਕ ਕੰਢੇ ਦੀ ਮਦਦ ਨਾਲ ਵਜਨ ਕੀਤਾ ਜੋ ਮੋਮੀ ਲਿਫਾਫੇ ਅਫੀਮ 700 ਗ੍ਰਾਮ ਹੋਈ । ਜਿਸ ਨੂੰ ਇੱਕ ਡੱਬਾ ਪਲਾਸਟਿਕ ਵਿੱਚ ਪਾ ਕੇ ਪਾਰਸਲ ਤਿਆਰ ਕੀਤਾ ਅਤੇ ਫਿਰ ਕੰਡਕਟਰ ਸਾਈਡ ਬੈਠੇ ਜਰਨੈਲ ਸਿੰਘ ਦੀ ਤਲਾਸ਼ੀ ਦੌਰਾਨ ਪਹਿਨੀ ਹੋਈ ਪੈਟ ਦੀ ਖੱਬੀ ਜੇਬ ਵਿੱਚੋ ਇੱਕ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 300 ਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਨੂੰ ਇੱਕ ਡੱਬਾ ਪਲਾਸਟਿਕ ਵਿੱਚ ਪਾ ਕੇ ਪਾਰਸਲ ਤਿਆਰ ਕੀਤਾ । ਦੋਨਾ ਦੋਸ਼ੀਆ ਪਾਸੋ ਕੁੱਲ 1 ਕਿੱਲੋ ਅਫੀਮ ਬ੍ਰਾਮਦ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸੀਆ ਨੂੰ ਅਦਾਲਤ ਚ ਪੇੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਹੋਰ ਮੱਹਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ।