Punjab Govt AD
HomePunjabLudhianaਪੰਜਾਬ: ਸ੍ਰੀ ਤਿਰੂਪਤੀ ਬਾਲਾ ਜੀ ਦੀ ਨਿਕਲੀ ਰੱਥ ਯਾਤਰਾ, ਦੇਖੋ ਵੀਡਿਓ

ਪੰਜਾਬ: ਸ੍ਰੀ ਤਿਰੂਪਤੀ ਬਾਲਾ ਜੀ ਦੀ ਨਿਕਲੀ ਰੱਥ ਯਾਤਰਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਵੱਖ-ਵੱਖ ਸੰਸਥਾਵਾਂ ਨੇ ਕੀਤਾ ਰੱਥ ਯਾਤਰਾ ਦਾ ਭਰਵਾਂ ਸਵਾਗਤ

ਲੁਧਿਆਣਾ :  ਸ੍ਰੀ ਤਿਰੂਪਤੀ ਬਾਲਾ ਜੀ ਦੀ ਦੂਸਰੀ ਵਿਸ਼ਾਲ ਰਥ ਯਾਤਰਾ ਦਾ ਆਯੋਜਨ ਲੁਧਿਆਣਾ ਵਿਖੇ ਜਗਰਾਉਂ ਭੁੱਲਣੇ ਸ੍ਰੀ ਦੁਰਗਾ ਮਾਤਾ ਮੰਦਿਰ ਤੋਂ ਲੈ ਕੇ ਸਰਾਬਾ ਨਗਰ ਵਿਖੇ ਸ਼੍ਰੀ ਨਵ ਦੁਰਗਾ ਮਾਤਾ ਮੰਦਿਰ ਤੱਕ ਕੀਤਾ ਜਾ ਰਿਹਾ ਹੈ। ਇਸ ਮੌਕੇ ਧਾਰਮਿਕ ਰੀਤੀ ਰਿਵਾਜਾਂ ਨਾਲ ਸ਼ਰਧਾਲੂਆਂ ਵੱਲੋਂ ਰੱਥ ਨੂੰ ਖਿੱਚਿਆ ਗਿਆ। ਸ਼੍ਰੀ ਸਨਾਤਨ ਧਰਮ ਸਭਾ ਅਤੇ ਸ੍ਰੀ ਤਿਰੂਪਤੀ ਬਾਲਾ ਜੀ ਰੱਥ ਯਾਤਰਾ ਮਹਾਂਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ। ਇਸ ਰਥ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਵੀ ਮੱਥਾ ਟੇਕਿਆ। ਉੱਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਰੱਥ ਯਾਤਰਾ ਦੇ ਮਾਰਗ ਵਿੱਚ ਸਟਾਲ ਲਗਾ ਕੇ ਸ਼੍ਰੀ ਤਿਰੂਪਤੀ ਬਾਲਾ ਜੀ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਲੋਕਾਂ ਵਿੱਚ ਆਪਸੀ ਭਾਈਚਾਰਾ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਉਨਾਂ ਨੇ ਰੱਥ ਯਾਤਰਾ ਯਾਤਰਾ ਦੇ ਆਯੋਜਕਾਂ ਦੇ ਇਸ ਉਪਰਾਲੇ ਦੀ ਲੱਗਾ ਕੀਤੀ। ਉੱਥੇ ਹੀ ਰੱਥ ਯਾਤਰਾ ਮਾਰਗ ਦੌਰਾਨ ਜਗ੍ਹਾ ਜਗ੍ਹਾ ਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾ ਵੱਲੋਂ ਸਵਾਗਤੀ ਪ੍ਰੋਗਰਾਮ ਵੀ ਰੱਖੇ ਗਏ ਸਨ। ਅਜਿਹਾ ਇੱਕ ਸਟਾਲ ਘੁਮਾਰ ਮੰਡੀ ਵਿਖੇ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਲਗਾਇਆ ਗਿਆ ਸੀ। ਇਸ ਦੌਰਾਨ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਰੱਥ ਯਾਤਰਾ ਤੇ ਫੁੱਲਾਂ ਦੇ ਵਰਖਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਨੇ ਆਪਸੀ ਭਾਈਚਾਰਾ ਮਜਬੂਤ ਕਰਨ ਦੀ ਦਿਸ਼ਾ ਵਿੱਚ ਇਸ ਨੂੰ ਇਕ ਅਹਿਮ ਕਦਮ ਦੱਸਿਆ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -