Punjab Govt AD
HomeHimachalBaddiਪੰਜਾਬ : ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਛੱਡਣ 'ਤੇ ਆਇਆ ਬਿਆਨ,...

ਪੰਜਾਬ : ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਛੱਡਣ ‘ਤੇ ਆਇਆ ਬਿਆਨ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ 2024 ਦੀ ਚੋਣਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਖਰਗੇ ਪੰਜਾਬ ਵਿੱਚ ਪਹੁੰਚ ਰਹੇ ਹਨ। ਉਹਨਾਂ ਦੀ ਆਮਦ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਛੋਟੇ ਲੀਡਰਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਰ ਕੇ ਮਿਸ਼ਰਾ ਨੇ ਦੱਸਿਆ ਕਿ ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਦੇ ਅਲੱਗ ਅਲੱਗ ਐਮਐਲਏ ਦੇ ਨਾਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਲੇਕਿਨ ਜਿੰਨਾ ਪਿਆਰ ਇਸ ਮੀਟਿੰਗ ਵਿੱਚ ਉਹਨਾਂ ਨੂੰ ਮਿਲਿਆ ਹੈ ਕਿਸੇ ਜਗ੍ਹਾ ਤੇ ਨਹੀਂ ਮਿਲਿਆ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਜੋ ਹੋਰ ਕਾਂਗਰਸ ਪਾਰਟੀ ਦੇ ਵਿੱਚ ਤੁਹਾਨੂੰ ਕਲੇਸ਼ ਨਜ਼ਰ ਆ ਰਿਹਾ ਹੈ। ਉਹ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਹੋਣ ਕਰਕੇ ਨਜ਼ਰ ਆ ਰਿਹਾ ਹੈ।

ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਦੀ ਵੀ ਕਾਂਗਰਸ ਪਾਰਟੀ ਛੱਡ ਕੇ ਤੁਸੀਂ ਪਾਰਟੀ ਵਿੱਚ ਨਹੀਂ ਜਾਣਗੇ। ਅੱਗੇ ਬੋਲਦੇ ਹੋਏ ਆਰਕੇ ਮਿਸ਼ਰਾ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਹੋਣ ਵਾਲੀ ਬੈਲਟ ਪੇਪਰ ਤੇ ਚੋਣਾਂ ਦੇ ਉੱਪਰ ਅਸੀਂ ਸਹਿਮਤੀ ਜਤਾਉਂਦੇ ਹਾਂ। ਕਿਉਂਕਿ ਚੰਡੀਗੜ੍ਹ ਵਿੱਚ ਹੋਈ ਮੇਅਰ ਦੀ ਚੋਣ ਵਿੱਚ ਕੁਝ ਹੀ ਬੈਲਟ ਪੇਪਰ ਸਨ। ਜਿਸ ਕਰਕੇ ਇਹ ਧਾਂਤਲੀ ਕਰਨ ਵਿੱਚ ਕਾਮਯਾਬ ਰਹੇ ਸਨ। ਲੇਕਿਨ ਜਦੋਂ ਬਹੁਤ ਵੱਡੀ ਚੋਣ ਹੋਵੇ, ਉਸ ਵੇਲੇ ਇਹ ਤਾਂ ਦਲੀਲ ਨਹੀਂ ਕਰ ਸਕਦੇ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜੋ ਆਮ ਆਦਮੀ ਪਾਰਟੀ ਵੱਲੋਂ 13 ਸੀਟਾਂ ਜਿੱਤਣ ਦੀ ਗੱਲ ਕੀਤੀ ਜਾ ਰਹੀ ਹੈ। 13 ਵਿੱਚੋਂ 15 ਸੀਟਾਂ ਵੀ ਕਹਿ ਸਕਦੇ ਹਨ। ਕਿਉਂਕਿ ਆਮ ਆਦਮੀ ਪਾਰਟੀ ਅਤੇ ਕਰਨੀ ਅਤੇ ਕਥਨੀ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਾਂਗਰਸ ਦੇ ਵਰਕਰ ਹੀ ਤੈ ਕਰਨਗੇ ਵੀ ਇੰਡੀਆ ਗਠਜੋੜ ਦਾ ਅਸਰ ਪੰਜਾਬ ਵਿੱਚ ਵੇਖਣ ਨੂੰ ਮਿਲੇਗਾ ਜਾਂ ਨਹੀਂ।

ਉੱਥੇ ਹੀ ਦੂਸਰੇ ਪਾਸ ਹੋਏ ਆਮ ਵਰਕਰਾਂ ਦਾ ਕਹਿਣਾ ਹੈ ਕਿ ਖੜਗੇ ਵੱਲੋਂ ਰੱਖੀ ਗਈ ਮੀਟਿੰਗ ਨਾਲ ਪੰਜਾਬ ਵਿੱਚ ਕਾਫੀ ਕਾਂਗਰਸ ਪਾਰਟੀ ਵਿੱਚ ਮਨੋਬਲ ਵਧੇਗਾ। ਕਿਉਂਕਿ ਅਕਸਰ ਹੀ ਕਾਂਗਰਸ ਪਾਰਟੀ ਦੇ ਚ ਰਹਿਣ ਵਾਲੇ ਛੋਟੇ ਵਰਕਰਾਂ ਦੀ ਸੁਣਵਾਈ ਨਹੀਂ ਨਜ਼ਰ ਆ ਰਹੀ ਸੀ। ਲੇਕਿਨ ਇਸ ਸੰਮੇਲਨ ਦੌਰਾਨ ਸਾਨੂੰ ਉਮੀਦ ਹੈ ਕਿ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ। ਉਹ ਕਾਂਗਰਸ ਪਾਰਟੀ ਨੂੰ ਦੁਬਾਰਾ ਤੋਂ ਸੁਰਜੀਵਤ ਕਰਨ ਵਾਸਤੇ ਵਧੀਆ ਕਦਮ ਚੁੱਕਣਗੇ। ਉਹਨਾਂ ਨੇ ਕਿਹਾ ਕਿ ਜੋ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਹੋਏ ਡੱਡੂ ਹਨ। ਉਹ ਹਮੇਸ਼ਾ ਹੀ ਟਿਕਟ ਲਈ ਤਰਫਦੇ ਰਹਿੰਦੇ ਹਨ। ਜਿਸ ਸਿਆਸੀ ਪਾਰਟੀ ਦੇ ਵਿੱਚ ਉਹ ਜਾਣਦੇ ਹਨ ਉਸ ਦਾ ਨੁਕਸਾਨ ਵੀ ਜਰੂਰ ਕਰਦੇ ਹਨ ਅਤੇ ਇਸ ਨੂੰ ਲੈ ਕੇ ਹੀ ਕਾਂਗਰਸ ਪਾਰਟੀ ਦੇ ਚੋਣ ਅਬਜਰਵਰ ਆਰਕੇ ਮਿਸ਼ਰਾ ਵੱਲੋਂ ਸਥਿਤੀ ਸਾਫ ਕਰ ਦਿੱਤੀ ਗਈ ਹੈ ਕਿ ਕਿਸੇ ਵੀ ਤਰਹਾਂ ਦੀ ਟਿਕਟ ਜਾਂ ਉਹਨਾਂ ਦਾ ਮਾਣ ਸਤਿਕਾਰ ਨਹੀਂ ਵਧਾਇਆ ਜਾਵੇਗਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -