ਅੰਮ੍ਰਿਤਸਰ : ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਨੇ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਖੜੇ ਕੀਤੇ ਹੋਏ ਸਨ। ਥਾਣਾ ਸੀਡਵੀਜ਼ਨ ਅਧੀਨ ਇਲਾਕੇ ਵਿੱਚ ਵੀ ਇੱਕ ਮਨੀ ਟ੍ਰਾਂਸਫਰ ਬੁੱਕ ਮਾਰਟ ਦੀ ਦੁਕਾਨ ਦੇ ਉੱਪਰੋਂ ਇਕ ਲੱਖ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਹਿਲਾਂ ਹੀ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ।
ਹੁਣ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਇਸ ਵਾਰਦਾਤ ਦੇ ਮੁੱਖ ਸ਼ਾਜਿਸ਼ ਕਰਤਾ ਸੰਦੀਪ ਕੁਮਾਰ ਉਰਫ ਸੰਜੂ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਏਸੀਪੀ ਖੁਸ਼ਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਮਨੀ ਟ੍ਰਾਂਸਫਰ ਬੁੱਕ ਮਾਡਲ ਦੀ ਦੁਕਾਨ ਤੋਂ ਹੋਈ ਲੁੱਟ ਮਾਮਲੇ ਵਿੱਚ ਹੁਣ ਮੁੱਖ ਆਰੋਪੀ ਸੰਦੀਪ ਕੁਮਾਰ ਉਰਫ ਸੰਜੂ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਜਿਸ ਦੇ ਕੋਲੋਂ 32 ਬੋਰ ਪਿਸਤੋਲ ਵੀ ਬਰਾਮਦ ਕੀਤਾ ਹੈ।
ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਦੇ ਵਿੱਚ ਇੱਕ ਵਾਰਦਾ ਸਮੇਂ ਵਰਤੀ ਐਕਟਿਵ ਆ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, ਇੱਕ 32 ਬੋਰ ਪਿਸਟਲ, ਦੋ ਜਿੰਦਾ ਰੋਂਦ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਇਹਨਾਂ ਆਰੋਪੀਆਂ ਵੱਲੋਂ 1 ਲੱਖ ਰੁਪ ਦੀ ਖੋਹ ਕੀਤੀ ਗਈ ਸੀ। ਜਿਸ ਵਿੱਚੋਂ ਪੁਲਿਸ ਨੇ 10 ਹਜਾਰ ਦੀ ਬਰਾਮਦਗੀ ਕਰ ਲਿੱਤੀ ਹੈ। ਹੁਣ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਤਹਿਤ ਇਹਨਾਂ ਆਰੋਪੀਆਂ ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।