ਗੁਰਦਾਸਪੁਰ: ਬਟਾਲਾ ਦੇ ਮੁਰਗੀ ਮੁਹੱਲੇ ਦੀ ਗਰਭਵਤੀ ਔਰਤ ਦੀ ਮਾਰ ਕੁਟਾਈ ਦਾ ਮਾਮਲਾ ਆਇਆ ਸਾਮਣੇ ਆਇਆ ਹੈ। ਗਰਭਵਤੀ ਔਰਤ ਦੀ ਪਹਿਚਾਣ ਹਰਪ੍ਰੀਤ ਦੇ ਰੂਪ ਚ ਹੋਈ ਹੈ। ਮਹਿਲਾ ਨੇ ਇਲਜਾਮ ਲਗਾਂਦੇ ਹੋਏ ਦਸਿਆ ਕੀ ਉਹ 5 ਮਹੀਨੇ ਦੀ ਗਰਭਵਤੀ ਹੈ। ਦੇਰ ਰਾਤ ਉਸਦਾ ਪਤੀ ਘਰ ਆਇਆ ਅਤੇ ਉਸਨੂੰ ਛੱਤ ਤੇ ਲਿਜਾਕੇ ਉਸ ਨਾਲ ਮਾਰ ਕੁਟਾਈ ਕਰਨ ਲਗਾ ਤੇ ਉਸਦੇ ਗਲੇ ਵਿੱਚ ਰੱਸੀ ਪਾਕੇ ਉਸ ਨਾਲ ਕੁਟਮਾਰ ਕੀਤੀ। ਮਹਿਲਾ ਦਾ ਕਹਿਣਾ ਹੈ ਕਿ ਸਾਡੀ ਲੜਾਈ ਦਾ ਕਾਰਨ ਉਸਾ ਸੁਹਰਾ ਹੈ। ਜੋ ਕਿ ਉਸ ਨਾਲ ਕਈ ਸਾਲ ਤੋਂ ਬਲਾਤਕਾਰ ਕਰਦਾ ਰਿਹਾ ਸੀ। ਜਿਸਦਾ ਉਸਨੇ ਸੁਹਰੇ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਤੇ ਉਹ ਹੁਣ ਜੇਲ ਵਿੱਚ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸਦਾ ਪਤੀ ਉਸਤੇ ਦਬਾਵ ਬਣਾ ਰਿਹਾ ਹੈ ਕਿ ਉਹ ਉਸਦੇ ਪਿਤਾ ਦਾ ਕੇਸ ਵਾਪਸ ਲੈ ਲਵੇ। ਜਿਸ ਕਰਕੇ ਉਹ ਅਕਸਰ ਉਸ ਨਾਲ ਮਾਰ ਕੁਟਾਈ ਕਰਦਾ ਹੈ। ਹਰਪ੍ਰੀਤ ਦੀ ਬੇਟੀ ਨੇ ਵੀ ਕਿਹਾ ਕਿ ਰਾਤ ਪਾਪਾ ਆਏ ਸੀ ਤੇ ਉਹਨਾਂ ਨੇ ਮਾਂ ਨੂੰ ਬਹੁਤ ਮਾਰਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਇਲਾਜ ਕਰ ਰਹੀ ਡਾਕਟਰ ਸਵਾਤੀ ਨੇ ਕਿਹਾ ਕਿ ਇਹ ਔਰਤ ਗਰਭਵਤੀ ਹੈ ਤੇ ਇਸਦੇ ਪਤੀ ਨੇ ਇਸਨੂੰ ਮਾਰਿਆ ਹੈ। ਅਸੀ ਇਸਦਾ ਇਲਾਜ ਕਰਵਾਕੇ ਮਾਮਲਾ ਵੀ ਦਰਜ ਕਰਵਾਵਾਂਗੇ।
ਪੰਜਾਬ: ਪਤੀ ਨੇ ਗਲੇ ਵਿੱਚ ਰੱਸੀ ਪਾ ਕੇ ਗਰਭਵਤੀ ਪਤਨੀ ਨਾਲ ਕੀਤੀ ਕੁਟਮਾਰ, ਦੇਖੋਂ ਵੀਡਿਓ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -