ਸ੍ਰੀ ਆਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਹੜਾਂ ਨਾਲ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਗਾਤਾਰ ਜਾਰੀ ਰੱਖਦੇ ਹੋਏ ਅੱਜ ਨੰਗਲ ਦੇ ਜਵਾਹਰ ਮਾਰਕਿਟ ਵਿਖੇ ਪਹੁੰਚੇ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਪਾਣੀ ਨੇ ਵਪਾਰੀ ਵਰਗ ਦਾ ਕਾਫੀ ਨੁਕਸਾਨ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਦੇ ਦੌਰੇ ਤੇ ਹਨ ਅਤੇ ਜਮੀਨੀ ਹਕੀਕਤ ਨੂੰ ਨੇੜੇ ਤੋ ਜਾਣ ਰਹੇ ਹਨ। ਮੰਤਰੀ ਨੇ ਦੱਸਿਆ ਕਿ ਸਰਸਾ ਨਦੀ ਦਾ ਪਾਣੀ ਅਕਸਰ ਹੀ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਖੇਤਾਂ, ਜਮੀਨਾ, ਘਰਾਂ ਤੇ ਪਸ਼ੂ ਧੰਨ ਦਾ ਨੁਕਸਾਨ ਕਰਦਾ ਹੈ। ਇਸ ਵਾਰ ਗੁਰੂ ਸਹਿਬਾਨ ਦੀ ਮਿਹਰ ਰਹੀ ਕਿ ਇਸ ਇਲਾਕੇ ਵਿਚ ਕੋਈ ਜਾਨੀ ਨੁਕਸਾਨ ਨਹੀ ਹੋਇਆ। ਲੋਕਾਂ ਨੂੰ ਆਰਥਿਕ ਤੌਰ ਤੇ ਵੱਡਾ ਘਾਟਾ ਪਿਆ ਹੈ ਪ੍ਰੰਤੂ ਪੰਜਾਬ ਦੇ ਲੋਕਾਂ ਨੇ ਭਾਈਚਾਰਕ ਸਾਝ ਦਾ ਪ੍ਰਮਾਣ ਦਿੱਤਾ ਹੈ, ਨੌਜਵਾਨਾਂ ਨੇ ਜਿਕਰਯੋਗ ਭੂਮਿਕਾ ਨਿਭਾਈ ਹੈ, ਤੇਜੀ ਨਾਲ ਹਾਲਾਤ ਆਮ ਵਰਗੇ ਬਣ ਰਹੇ ਹਨ। ਸਰਸਾ ਨਦੀ ਨੂੰ ਚੈਨੇਲਾਈਜ਼ ਕਰਨ ਤੇ ਬੰਨ੍ਹ ਮਾਰਨ ਦੀ ਜਰੂਰਤ ਹੈ, ਜੋ ਵੱਡਾ ਪ੍ਰੋਜੈਕਟ ਕੇਂਦਰ ਦੀ ਮੱਦਦ ਨਾਲ ਹੀ ਸੰਭਵ ਹੈ। ਲੋਕਾਂ ਤੱਕ ਕੁਦਰਤੀ ਆਫਤ ਦੌਰਾਨ ਸਹੂਲਤਾ ਪਹੁੰਚਾਉਣਾ ਰਾਜ ਸਰਕਾਰ ਦੀ ਜਿੰਮੇਵਾਰੀ ਹੈ ਤੇ ਅਸੀ ਆਪਣੇ ਫਰਜ਼ ਨਿਭਾ ਰਹੇ ਹਾਂ।