ਲੁਧਿਆਣਾ: ਇੰਟਰਨੈਸ਼ਨਲ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਗੁਰਸਿਮਰਤ ਸਿੰਘ ਮੰਡ ਨੇ ਰਾਸ਼ਟਰੀ ਰਾਜਪੁਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮਾੜੀ ਦੀ ਹੱਤਿਆਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਅਤੇ ਉਨਾਂ ਦੇ ਪਰਿਵਾਰ ਦੇ ਨਾਲ ਸੰਵੇਦਨਾ ਪ੍ਰਗਟ ਕੀਤਾ ਹੈ। ਇਸ ਦੌਰਾਨ ਹੱਤਿਆ ਦੀ ਜਿੰਮੇਵਾਰੀ ਲੈਣ ਵਾਲਿਆਂ ਨੂੰ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਨਾਤਨ ਪ੍ਰੇਮੀਆਂ ਦੀ ਹੱਤਿਆ ਦਾ ਉਹਨਾਂ ਨੂੰ ਨਤੀਜਾ ਭੁਗਤਨਾ ਪਏਗਾ।
ਸੁਖਦੇਵ ਸਿੰਘ ਗੋਗਾਮਾੜੀ ਦੀ ਹੱਤਿਆ ਦੇ ਲਈ ਉੱਥੇ ਦੀ ਮੌਜੂਦਾ ਸਰਕਾਰ ਜਿੰਮੇਵਾਰ ਹੈ ਕਿਉਂਕਿ ਉਹ ਉਸਨੂੰ ਸੁਰੱਖਿਆ ਦੇਣ ਦੇ ਵਿੱਚ ਨਾਕਾਮ ਸਾਬਿਤ ਹੋਈ ਹੈ। ਉਹਨਾਂ ਨੇ ਕਿਹਾ ਕਿ ਸੁਖਦੇਵ ਸਿੰਘ ਗੋਗਾਮਾੜੀ ਨੂੰ ਪਿਛਲੇ ਕਰੀਬ ਦੋ ਸਾਲਾਂ ਤੋਂ ਧਮਕੀ ਮਿਲ ਰਹੀ ਸੀ ਮਗਰ ਇਸ ਦੇ ਬਾਵਜੂਦ ਵੀ ਸਰਕਾਰ ਨੇ ਉਹਨਾਂ ਨੂੰ ਸੁਰੱਖਿਆ ਮੁਹਈਆ ਨਹੀਂ ਕਰਾਈ। ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ।