ਅੰਮ੍ਰਿਤਸਰ : ਇਤਿਹਾਸਿਕ ਪਿੰਡ ਪਹੂਵਿੰਡ ਵਿਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਲਈ ਪਿੰਡ ਪਹੂਵਿੰਡ ਵਿਖੇ ਪਹਿਲਵਾਨਾਂ ਦਾ ਅਖਾੜਾ ਬਣਾਉਣ ਲਈ ਬੀਬੀ ਕੌਲਾ ਭਲਾਈ ਕੇਂਦਰ ਟਰਸਟ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਅਖਾੜਾ ਬਣਾਉਣ ਲਈ ਨੀਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅੰਤਰਰਾਸ਼ਟਰੀ ਪਹਿਲਵਾਨ ਕਰਤਾਰ ਸਿੰਘ ਵੱਲੋਂ ਭਾਈ ਗੁਰਇਕਬਾਲ ਸਿੰਘ, ਕਰਨਲ ਹਰੀਸਿਮਰਨ ਸਿੰਘ ਸੰਧੂ, ਭਾਈ ਹਰਮਿੰਦਰ ਸਿੰਘ, ਮੈਨੇਜਰ ਪ੍ਰਭਜੋਤ ਸਿੰਘ, ਕੈਪਟਨ ਬਲਵੰਤ ਸਿੰਘ, ਮੁੱਖ ਗ੍ਰੰਥੀ ਰਣਬੀਰ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਗੁਰਪਾਲ ਸਿੰਘ ਉਸਤਾਦ, ਭਾਈ ਜਤਿੰਦਰ ਸਿੰਘ, ਭਾਈ ਰਾਜਬੀਰ ਸਿੰਘ, ਭਾਈ ਹਰਪ੍ਰੀਤ ਸਿੰਘ, ਸਰਵਣ ਸਿੰਘ, ਸੁਖਜੀਤ ਸਿੰਘ ਰੋਜੀ, ਸਰਵਣ ਸਿੰਘ, ਸਬ ਇੰਸਪੈਕਟਰ ਗੁਰਬਖਸ਼ ਸਿੰਘ ਭਿੱਖੀਵਿੰਡ, ਰੰਗਾ ਸਿੰਘ ਬਿਜਲੀ ਵਾਲੇ, ਕੈਪਟਨ ਬਲਵੰਤ ਸਿੰਘ, ਬਾਬਾ ਦਲਜੀਤ ਸਿੰਘ ਵਿੱਕੀ, ਅੰਗਰੇਜ਼ ਸਿੰਘ, ਪਰਮਜੀਤ ਸਿੰਘ, ਆਦਿ ਸ਼ਖਸ਼ੀਅਤ ਦੀ ਹਾਜ਼ਰੀ ਵਿੱਚ ਨੀਹ ਪੱਥਰ ਰੱਖ ਕੇ ਵਧਾਈ ਦਿੱਤੀ ।
ਇਸ ਮੌਕੇ ਪ੍ਰੈਸ ਨਾਲ ਗੱਲ ਕਰਦਿਆਂ ਅੰਤਰਰਾਸ਼ਟਰੀ ਪਹਿਲਵਾਨ ਕਰਤਾਰ ਸਿੰਘ ਨੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ ਨੇ ਪਹਿਲਵਾਨਾਂ ਦਾ ਅਖਾੜਾ ਬਣਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਮਾਝੇ ਦੀ ਮਹਾਨ ਧਰਤੀ ਤੇ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ, ਸ਼ਹੀਦ ਭਾਈ ਤਾਰੂ ਸਿੰਘ ਪੂਹਲਾ, ਸ਼ਹੀਦ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੇ, ਸ਼ਹੀਦ ਬਾਬਾ ਸ਼ਾਮ ਸਿੰਘ ਨਾਰਲਾ ਵਰਗੇ ਅਨੇਕਾਂ ਸੂਰਬੀਰ ਯੋਧੇ ਪੈਦਾ ਹੋਏ, ਉੱਥੇ ਸਰਹੱਦੀ ਪਿੰਡਾਂ ਵਿਚ ਰਹਿਣ ਵਾਲੇ ਅੰਤਰਰਾਸ਼ਟਰੀ ਪਹਿਲਵਾਨ ਜੋਤਾ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੱਖਣ ਮੱਖੀ, ਬੁੱਧੀਮਾਨ ਲੇਖਕ ਗੁਰਵਰਿਆਮ ਸਿੰਘ ਸੰਧੂ ਸੁਰਸਿੰਘ, ਆਈਏਐਸ ਅਧਿਕਾਰੀ ਜਤਿਨ ਚੋਪੜਾ, ਆਈਪੀਐਸ ਅਫਸਰ ਸੁਖਚੈਨ ਸਿੰਘ ਗਿੱਲ, ਵਰਗਿਆਂ ਨੇ ਪਾਵਨ ਮਾਝੇ ਦੀ ਧਰਤੀ ਦਾ ਨਾਮ ਧਰੂ ਤਾਰੇ ਵਾਂਗ ਰੌਸ਼ਨ ਕੀਤਾ। ਉਹਨਾਂ ਨੇ ਕਿਹਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਪਹਿਲਵਾਨਾਂ ਦਾ ਅਖਾੜਾ ਬਣਨ ਨਾਲ ਨੌਜਵਾਨਾ ਵਿੱਚ ਪਹਿਲਵਾਨ ਬਣਨ ਸੁਪਨਾ ਸਾਕਾਰ ਹੋਵੇਗਾ ਅਤੇ ਨੌਜਵਾਨ ਸਮਾਜਿਕ ਬੁਰਾਈਆਂ ਤੋਂ ਬਚ ਕੇ ਆਪਣੇ ਦੇਸ਼ ਭਾਰਤ ਸੂਬਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਆਦਿ ਸਖਸ਼ੀਅਤਾਂ ਦੀ ਅਗਾਹ ਵਧੂ ਸੋਚ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਐਸੇ ਉਪਰਾਲੇ ਕਰਨ ਨਾਲ ਨੌਜਵਾਨਾਂ ਵਿੱਚ ਨਵੀਂ ਜਾਗਰਿਤੀ ਪੈਦਾ ਹੋਵੇਗੀ ਅਤੇ ਮਾਪਿਆਂ ਦੇ ਸੁਨਹਿਰੀ ਸੁਪਨੇ ਸਾਕਾਰ ਹੋਣਗੇ। ਭਾਈ ਹਰਮਿੰਦਰ ਸਿੰਘ ਨੇ ਪਹਿਲਵਾਨਾਂ ਦਾ ਅਖਾੜਾ ਬਣਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਚੰਗੇ ਲੋਕਾਂ ਦੀ ਚੰਗੀ ਸੋਚ ਨੂੰ ਅਪਣਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ ਨੇ ਪਹਿਲਵਾਨਾਂ ਦਾ ਅਖਾੜਾ ਬਣਾਉਣ ਲਈ ਪਹੁੰਚੀਆਂ ਸ਼ਖਸ਼ੀਅਤਾਂ ਬੀਬੀ ਕੋਲਾ ਭਲਾਈ ਕੇਂਦਰ ਟਰਸਟ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ, ਅੰਤਰਰਾਸ਼ਟਰੀ ਪਹਿਲਵਾਨ ਕਰਤਾਰ ਸਿੰਘ ਸੁਰਸਿੰਘ, ਭਾਈ ਹਰਮਿੰਦਰ ਸਿੰਘ ਆਦਿ ਦਾ ਧੰਨਵਾਦ ਕਰਦਿਆਂ ਕਿਹਾ ਸਾਡੇ ਪਰਿਵਾਰ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਮ ਉੱਪਰ ਚਲਾਏ ਜਾ ਰਹੇ ਸਕੂਲ ਵਿੱਚੋਂ ਬੱਚੇ ਸਿੱਖਿਆ ਦਾ ਗਿਆਨ ਲੈ ਕੇ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਹੇ ਹਨ। ਉਥੇ ਹੁਣ ਸ਼ਹੀਦ ਬਾਬਾ ਦੀਪ ਸਿੰਘ ਦੀ ਪਾਵਨ ਧਰਤੀ ਪਹਿਲਵਾਨਾਂ ਦਾ ਅਖਾੜਾ ਪਹੂਵਿੰਡ ਤੋਂ ਪਹਿਲਵਾਨ ਬਣ ਕੇ ਅੰਤਰਰਾਸ਼ਟਰੀ ਪਹਿਲਵਾਨ ਕਰਤਾਰ ਸਿੰਘ ਸੁਰ ਸਿੰਘ ਵਾਂਗ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਮਾਝੇ ਦੀ ਧਰਤੀ ਦਾ ਨਾਮ ਰੌਸ਼ਨ ਕਰਕੇ ਆਪਣਾ ਫਰਜ ਅਦਾ ਕਰਨਗੇ। ਪਹਿਲਵਾਨ ਅਖਾੜਾ ਸਮਾਗਮ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਦਾ ਕਰਨਲ ਹਾਰੀ ਸਿਮਰਨ ਸਿੰਘ ਵੱਲੋਂ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਇਲਾਕੇ ਦੇ ਲੋਕ ਸਮਾਜ ਭਲਾਈ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਸਾਡੇ ਹੌਸਲੇ ਨੂੰ ਬਰਕਰਾਰ ਰੱਖਣਗੇ।