ਬਟਾਲਾ : ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਚੱਕ ਵਿਠਵਾ ਵਿੱਚ ਸ਼ਰਾਬੀ ਪਤੀ ਨੇ ਆਪਣੀ 55 ਸਾਲਾਂ ਪਤਨੀ ਦਾ ਦਾਤਰ ਨਾਲ ਵਾਰ ਕਰਦੇ ਹੋਏ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਵਲੋਂ ਲਾਸ਼ ਨੂੰ ਕਬਜ਼ੇ ਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ ਦਿਤੀ ਗਈ। ਕਾਤਿਲ ਪਤੀ ਮੋਕੇ ਤੋਂ ਫਰਾਰ ਦਸਿਆ ਜਾ ਰਿਹਾ ਹੈ।
ਸੰਬਧਿਤ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਐਸ.ਐਚ.ਓ. ਬਲਜੀਤ ਕੌਰ ਨੇ ਦਸਿਆ ਕਿ ਸ਼ਰਾਬੀ ਪਤੀ ਦਰਸ਼ਨ ਲਾਲ ਮਜ਼ਦੂਰੀ ਕਰਦਾ ਹੈ। ਸ਼ਰਾਬੀ ਹਾਲਾਤ ਵਿਚ ਉਸਨੇ ਆਪਣੀ 55 ਸਾਲਾਂ ਪਤਨੀ ਨਿਰਮਲ ਕੋਲੋ ਰੋਟੀ ਮੰਗੀ ਊਸ ਵੇਲੇ ਨਿਰਮਲ ਬਰਤਨ ਧੋ ਰਹੀ ਸੀ, ਉਸਨੇ ਕਿਹਾ ਕਿ ਕੰਮ ਕਰਕੇ ਰੋਟੀ ਦਿੰਦੀ ਹੈ। ਇਸੇ ਦੌਰਾਨ ਪਤੀ-ਪਤਨੀ ਦੀ ਆਪਸ ਵਿਚ ਕਹਾ ਸੁਣੀ ਹੋ ਗਈ ਤੇ ਸ਼ਰਾਬੀ ਹਾਲਾਤ ਚ ਗੁਸੇ ਵਿੱਚ ਆਕੇ ਦਰਸ਼ਨ ਲਾਲ ਨੇ ਦਾਤਰ ਨਾਲ ਵਾਰ ਕਰਦੇ ਹੋਏ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਓਹਨਾ ਕਿਹਾ ਕਿ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ।
