ਲੁਧਿਆਣਾ : ਸ਼ੇਰਪੁਰ ਚੌਂਕ ਨਜ਼ਦੀਕ ਉਸ ਸਮੇਂ ਹੰਗਾਮਾ ਹੋ ਗਿਆ। ਜਦੋ ਪਟਿਆਲਾ ਤੋਂ ਲੁਧਿਆਣਾ ਆ ਰਹੀ ਬੱਸ ਵਿੱਚ ਨੌਜਵਾਨ ਨੇ ਲੜਕੀ ਨਾਲ ਛੇੜਛਾੜ ਕੀਤੀ। ਜਦੋ ਲੜਕੀ ਨੇ ਰੌਲਾ ਪਾਇਆ ਤਾ ਵਿਅਕਤੀ ਨੇ ਚਲਤੀ ਬਸ ਤੋਂ ਛਾਲ ਮਾਰ ਦਿਤੀ ।
ਇਹ ਦੇਖ ਕੇ ਬਸ ਚ ਸਵਾਰ ਬਜੁਰਗ ਨੇ ਜਦ ਰੌਲਾ ਪਾਇਆ ਤਾਂ ਵਿਅਕਤੀ ਦੇ ਮਗਰ ਭਜ ਕੇ ਸਵਾਰੀਆਂ ਅਤੇ ਕੰਡਕਟਰ ਨੇ ਕੁਝ ਦੂਰੀ ਤੇ ਉਸਨੂੰ ਫੜ ਲਿਆ। ਜਿਥੇ ਸਵਾਰੀਆਂ ਨੇ ਉਸਦੀ ਛਿੱਤਰ ਪਰੇਡ ਕੀਤੀ ਅਤੇ ਉਸ ਨੂੰ ਨੇੜੇ ਪੈਂਦੀ ਚੌਕੀ ਵਿੱਚ ਫੜਾਉਣ ਦੀ ਗਲ ਆਖੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ।