ਨੰਗਲ/ਸੰਦੀਪ ਸ਼ਰਮਾ : ਲੋਕਾਂ ਦੇ ਮਕਾਨ ਚਾਰੇ ਪਾਸੋ ਪਾਣੀ ਨਾਲ ਘਿਰੇ। ਐਨ ਡੀ ਆਰ ਐਫ ਅਤੇ ਸਮਾਜ ਸੇਵੀ ਜਥੇਬੰਦੀਆਂ ਲੋਕਾਂ ਨੂੰ ਸੁਰੱਖਿਅਤ ਨਿਕਾਲਣ ਵਿੱਚ ਲੱਗੀਆਂ ਹੋਈਆਂ। ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਮਗਰੀ ਵਿਤਰਣ ਕਿਤੀ ਜਾ ਰਹੀ ਹੈ।
ਕਈ ਪਰਿਵਾਰ ਹੁਣ ਵੀ ਪਾਣੀ ਨਾਲ ਘਿਰੇ ਘਰਾਂ ਵਿੱਚ ਮੌਜੂਦ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਆਪਣੇ ਪਸ਼ੂਆਂ ਨੂੰ ਛੱਡ ਕੇ ਬਾਹਰ ਕਿਵੇਂ ਜਾਈਏ, ਪਸ਼ੂਆਂ ਲਈ ਚਾਰਾ ਵੀ ਖਤਮ ਹੋ ਰਿਹਾ ਹੈ। ਐਨ ਡੀ ਆਰ ਐਫ ਟੀਮ ਵੱਲੋਂ ਬੱਚਿਆਂ ਅਤੇ ਬਿਮਾਰ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।
