Punjab Govt AD
HomeHimachalBaddiਪੰਜਾਬ: ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾਵੇਗਾ ਪ੍ਰਦਰਸ਼ਨ, ਦੇਖੋਂ...

ਪੰਜਾਬ: ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾਵੇਗਾ ਪ੍ਰਦਰਸ਼ਨ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ: ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ 26 ਜਨਵਰੀ ਵਾਲੇ ਦਿਨ ਗਣਤੰਤਰਤਾ ਦਿਵਸ ਦਾ ਤਿਉਹਾਰ ਮਨਾਇਆ ਜਾਂਦਾ ਹੈ ਦੂਸਰੇ ਪਾਸੇ 26 ਜਨਵਰੀ ਵਾਲੇ ਦਲਿਤ ਦਲ ਖਾਲਸਾ ਵੱਲੋਂ ਮੋਗੇ ਦੇ ਵਿੱਚ ਤਿੰਨ ਕਿਲੋਮੀਟਰ ਦਾ ਰੂਟ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਆਪਣੇ ਹੱਕਾਂ ਦੀ ਮੰਗ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਜਿੱਥੇ ਪੂਰਾ ਭਾਰਤ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮਨਾਏਗਾ ਉੱਥੇ ਹੀ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣੇ ਹੱਕਾਂ ਦੇ ਲਈ ਮਾਰਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਜੋ ਰਿਪੋਰਟ ਸਾਹਮਣੇ ਆਈ ਹੈ। ਉਹ ਇੱਕ ਉਦਾਹਰਨ ਦੇ ਤੌਰ ਤੇ ਤੁਹਾਡੇ ਸਾਹਮਣੇ ਰੱਖੀ ਹੈ ਅਤੇ ਅਸੀਂ ਹੁਣ ਤੱਕ ਜਿੰਨੀਆਂ ਗੱਲਾਂ ਕੀਤੀਆਂ ਹਨ। ਉਸ ਨੂੰ ਉਹਨਾਂ ਨੇ ਐਕਸਪਲੇਨ ਕਰਦੇ ਹੋਏ ਕਿਹਾ ਕਿ ਜਥੇਦਾਰ ਕਾਉਂਕੇ ਦੀ ਰਿਪੋਰਟ ਜਾ ਜਿਹੜਾ ਘਟਨਾ ਕਰਮ ਸਾਡੇ ਸਾਹਮਣੇ ਆਇਆ ਹੈ।

ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ। ਸਾਡੀਆਂ ਅੱਖਾਂ ਖੋਲਣ ਲਈ ਜਿਸ ਸਿਸਟਮ ਵਿੱਚ ਜਿਸ ਮੁਲਕ ਵਿੱਚ ਇੱਕ ਕੌਮ ਦੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ, ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10-12 ਹਜ਼ਾਰ ਨੌਜਵਾਨ ਜੋ ਪਿਛਲੇ 20 ਸਾਲ ਦੇ ਵਿੱਚ ਤਪਾ ਦਿੱਤੇ ਗਏ, ਉਹਨਾਂ ਨਾਲ ਕੀ ਕੁਝ ਹੋਇਆ ਹੋਵੇਗਾ। ਉਹਨਾਂ ਕਿਹਾ ਕਿ ਹਿੰਦੁਸਤਾਨ ਵਿੱਚ ਸਿੱਖਾਂ ਦੇ ਉੱਪਰ ਲੰਬੇ ਸਮੇਂ ਤੋਂ ਅੱਤਿਆਚਾਰ ਹੁੰਦਾ ਆ ਰਿਹਾ ਸੀ ਅਤੇ ਇਹ ਹੁਣ ਅੱਤਿਆਚਾਰ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਰੁਕਿਆ। ਇਹ ਵਿਦੇਸ਼ ਦੀਆਂ ਧਰਤੀਆਂ ਤੇ ਰਹਿੰਦੇ ਸਿੱਖਾਂ ਦੇ ਉੱਪਰ ਵੀ ਅੱਤਿਆਚਾਰ ਹੋਣਾ ਸ਼ੁਰੂ ਹੋ ਗਿਆ ਤੇ ਵਿਦੇਸ਼ ਦੀ ਧਰਤੀ ਦੇ ਉੱਪਰ ਵੀ ਸਿੱਖਾਂ ਦਾ ਕਤਲ ਹੋਣਾ ਸ਼ੁਰੂ ਹੋ ਗਿਆ। ਜਿਸ ਦਾ ਖੁਲਾਸਾ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਖੁਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਗੁੱਸੇ ਦੇ ਵਿੱਚ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਸਪੀਚ ਦਿੱਤੀ ਗਈ ਕਿ ਜੋ ਬੰਦੀ ਸਿੰਘ ਆਪਣੀ ਗਲਤੀ ਨੇ ਮੰਨਦੇ ਉਹਨਾਂ ਨੂੰ ਮਾਫ ਕਿੱਦਾਂ ਕੀਤਾ ਜਾਵੇ। ਉਹਨਾਂ ਕਿਹਾ ਕਿ ਸਾਡੇ ਬੰਦੀ ਸਿੰਘਾਂ ਨੂੰ ਆਪਣੇ ਤੇ ਮਾਣ ਹੈ ਕਿ ਉਹਨਾਂ ਨੇ ਕੌਮ ਦੇ ਨਾਮ ਤੇ ਕੁਝ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਭ ਦਾ ਇੱਕੋ ਇੱਕ ਹੱਲ ਹੈ ਖਾਲਿਸਤਾਨ ਅਤੇ ਜਦੋਂ ਤੱਕ ਖਾਲਿਸਤਾਨ ਨਹੀਂ ਬਣਦਾ ਅਸੀਂ 26 ਜਨਵਰੀ ਵਾਲੇ ਦਿਨ ਇਸੇ ਤਰੀਕੇ ਹੀ ਪ੍ਰਦਰਸ਼ਨ ਕਰਦੇ ਰਹਾਂਗੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -