HomeHimachalਪੰਜਾਬ : ਡਾ.ਬੀ.ਆਰ. ਅੰਬੇਡਕਰ ਜੀ ਦੇ 132ਵੇਂ ਜਨਮ ਦਿਵਸ ਮੌਕੇ ਜਾਗ੍ਰਿਤ ਰੈਲੀ...

ਪੰਜਾਬ : ਡਾ.ਬੀ.ਆਰ. ਅੰਬੇਡਕਰ ਜੀ ਦੇ 132ਵੇਂ ਜਨਮ ਦਿਵਸ ਮੌਕੇ ਜਾਗ੍ਰਿਤ ਰੈਲੀ ਕੱਢੀ, ਦੇਖੋ ਵੀਡਿਓ

WhatsApp Group Join Now
WhatsApp Channel Join Now

ਰਹੀਮਪੁਰ: ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਜੀ ਦੇ 132ਵੇਂ ਜਨਮ ਦਿਵਸ ਦੇ ਸੰਬੰਧ ਵਿੱਚ 12 ਅਪ੍ਰੈਲ ਦਿਨ ਬੁੱਧਵਾਰ ਨੂੰ 10ਵੀਂ ਵਿਸ਼ਾਲ ਸ਼ੋਭਾ ਯਾਤਰਾ ਐਸ ਸੀ, ਬੀ ਸੀ ਅਤੇ ਘਟਗਿਣਤੀ ਜੱਥੇਬੰਦੀਆਂ ਦੀ ਅਗੁਵਾਈ ਵਿੱਚ ਸਵੇਰੇ 10 ਵਜੇ ਰਹੀਮਪੁਰ ਤੋਂ ਜਾਗ੍ਰਿਤ ਰੈਲੀ ਕੱਢੀ ਜਾ ਰਹੀ ਹੈ। ਇਸਦੇ ਸੰਬੰਧ ਵਿੱਚ ਇੱਕ ਨਿੱਜੀ ਹਾਲ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। 

ਇਸ ਮੌਕੇ ਆਗੂਆਂ ਨੇ ਕਿਹਾ ਕਿ ਸੋਭਾ ਯਾਤਰਾ ਰਹੀਮਪੁਰ ਤੋਂ ਗੌਰਮਿੰਟ ਕਾਲਜ ਚੌਂਕ, ਸ਼ੈਸ਼ਨ ਚੌਂਕ, ਘੰਟਾ ਘਰ, ਕਮਾਲਪੁਰ ਚੌਂਕ ਤੋਂ ਅੰਬੇਡਕਰ ਚੌਂਕ (ਬਸ ਸਟੈਂਡ) ਵਿਖੇ ਪਹੁੰਚ ਕੇ ਬਾਬਾ ਸਾਹਿਬ ਦੇ ਬੁੱਤ ਤੇ ਪੁਸ਼ਪਮਾਲਾ ਪਾ ਕੇ ਸਮਾਪਤ ਹੋਵੇਗੀ। ਉਹਨਾਂ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੀਆ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਸਾਹਿਬ ਨੂੰ ਸਮਰਪਿਤ ਸੋਭਾ ਯਾਤਰਾ ਨੂੰ ਸਫਲ ਬਣਾਉਣ ਲਈ 12 ਅਪ੍ਰੈਲ ਨੂੰ ਹੁੰਮ-ਹੁੰਮਾ ਕੇ ਪਹੁੰਚਣ। 

ਉਹਨਾ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ ਕਿ ਪੜੋ ਅਤੇ ਦੂਜਿਆਂ ਨੂੰ ਪੜਾਓ, ਜੁੜੋ ਅਤੇ ਸੰਘਰਸ਼ ਕਰੋ ਦੇ ਵਿਚਾਰ ਨੂੰ ਅੱਗੇ ਵਧਾਉਣ ਲਈ ਹੀ ਜਾਗ੍ਰਿਤ ਕਰਨ ਲਈ ਕੱਢੀ ਜਾ ਰਹੀ ਹੈ। ਸੰਵਿਧਾਨ ਨੂੰ ਬਦਲਣ ਦੇ ਹੋ ਰਹੇ ਯਤਨ ਚਿੰਤਾ ਦਾ ਵਿਸ਼ਾ ਹੈ। ਉਹਨਾ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਇਸ ਕਾਰਵਾ ਨੂੰ ਜੇ ਤੁਸੀ ਅੱਗੇ ਨਹੀਂ ਵਧਾ ਸਕਦੇ ਤਾਂ ਘੱਟੋ ਘੱਟ ਪਿੱਛੇ ਵੀ ਨਾ ਜਾਣ ਦਿਓ ।ਉਹਨਾ ਕਿਹਾ ਕਿ ਸਾਡੇ ਪੂਰਵਜਾਂ ਦੇ ਲਹੂ ਨਾਲ ਮਿਲੀ ਅਜ਼ਾਦੀ ਅਤੇ ਬਾਬਾ ਸਾਹਿਬ ਨੇ ਬੱਚਿਆ ਦੀ ਅਹੂਤੀ ਦੇ ਕੇ ਸਮਾਨਤਾ ਦੇ ਦਿੱਤੇ ਸੰਵਿਧਾਨ ਲਈ ਅਸੀਂ ਉਹਨਾ ਦੇ ਰਿਣੀ ਹਾਂ ਅਤੇ ਉਹਨਾ ਦੇ ਇਸ ਉਪਕਾਰ ਦਾ ਕਦੇ ਵੀ ਮੁੱਲ ਨਹੀਂ ਦੇ ਸਕਦੇ। 

ਆਓ ਉਸ ਮਹਾਨ ਮਹਾਂਨਾਇਕ ਦੇ ਸੁਨੇਹੇ ਨੂੰ ਅਤੇ ਦੱਬੇ-ਕੁੱਚਲੇ ਲੋਕਾਂ ਨੂੰ ਅਜ਼ਾਦ ਕਰਾਉਣ ਲਈ ਇਕਜੁੱਟ ਹੋ ਕੇ 12 ਅਪ੍ਰੈਲ ਨੂੰ ਯਾਤਰਾ ਕੱਢਕੇ ਸ਼ਰਧਾਂਜਲੀ ਭੇਂਟ ਕਰੀਏ। ਇਸ ਮੌਕੇ ਠੇਕੇਦਾਰ ਭਗਵਾਨ ਦਾਸ ਸਿੱਧੂ, ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ, ਵਿਕਾਸ ਹੰਸ ਪੰਜਾਬ ਪ੍ਰਧਾਨ, ਜਤਿੰਦਰ ਭੋਲੂ ਪ੍ਰਧਾਨ , ਮੌਲਵੀ ਖ਼ਲੀਲ ਅਹਿਮਦ,ਮਨੋਜ ਕੁਮਾਰ, ਜੱਗੂ ਰਸੂਲਪੁਰ, ਅਮਨ ਸਰਪੰਚ, ਧਿਆਨ ਚੰਦ ਸਾਬਕਾ ਕੌਂਸਲਰ, ਸਿੰਘ ਅਮਨ, ਸੁੱਖਵਿੰਦਰ ਸਿੰਘ,ਕਮਲ ਭੱਟੀ ਰਾਜਾ ਹੰਸ, ਕਾਕਾ ਸਰਪੰਚ, ਸਨੀ ਖੋਸਲਾ, ਸੁਰਿੰਦਰ ਸੋਨੀ , ਰਾਮ ਲੁਭਾਇਆ ਹਾਜ਼ਰ ਸਨ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -