ਕੋਟਕਪੂਰਾ : ਸ਼ਹਿਰ ਦੇ ਵਿਕਾਸ ਦੀਆਂ ਤਸਵੀਰਾਂ ਤਾਂ ਇੱਕ ਪਾਸੇ, ਖਬਰਾਂ ਵਿੱਚ ਪਹਿਲਾਂ ਵੀ ਇੱਕਵਾਰ ਨਜਰ ਆ ਚੁੱਕੀਆਂ ਹਨ। ਇੱਥੇ ਕੂੜੇ ਦੇ ਡੰਪਾਂ ਅਤੇ ਫੈਲੀ ਗੰਦਗੀ ਤੋਂ ਵੀ ਪੁਰਾਣੀ ਦਾਨਾ ਮੰਡੀ ਦੇ ਦੁਕਾਨਦਾਰ ਅਤੇ ਸ਼ਹਿਰਵਾਸੀ ਬਹੁਤ ਹੀ ਜਿਆਦਾ ਪਰੇਸ਼ਾਨ ਹੋ ਰਹੇ ਹਨ । ਇਸ ਭਿਆਨਕ ਗੰਦਗੀ ਅਤੇ ਕੂੜੇ ਦੇ ਡੰਪ ਨੂੰ ਚੁਕਵਾਉਣ ਦੀ ਮੰਗ ਕਰਦਿਆਂ ਆਪਣਾ ਰੋਣਾ ਮੀਡਿਆ ਅੱਗੇ ਰੋ ਰਹੇ ਹਨ। ਉਹਨਾਂ ਕਿਹਾ ਕਿ ਇੱਥੇ ਇਹ ਸਮੱਸਿਆ ਅੱਜ ਦੀ ਹੀ ਨਹੀਂ ਬਲਕਿ ਕਿੰਨੇ ਚਿਰ ਦੀ ਪੁਰਾਣੀ ਹੈ। ਇਥੋਂ ਦੀ ਪੁਰਾਣੀ ਦਾਨਾ ਮੰਡੀ ਦੀ ਸੜਕ ਵੀ ਪਹਿਲਾਂ ਪੁਰਾਣੀ ਸੀ ਜੋ ਕਿ ਹੁਣ ਨਵੀਂ ਵੀ ਬਣਗੀ, ਪਰ ਇਸ ਸਮੱਸਿਆ ਦਾ ਕਿਸੇ ਨੇ ਵੀ ਹੱਲ ਕਰਨਾ ਅਜੇ ਤੱਕ ਜਾਇਜ਼ ਨਹੀਂ ਸਮਝਿਆ।
ਮੀਡਿਆ ਨਾਲ ਗੱਲਬਾਤ ਕਰਦਿਆਂ ਪੁਰਾਣੀ ਦਾਨਾ ਮੰਡੀ ਦੇ ਦੁਕਾਨਦਾਰ ਸਚਿਨ ਕੁਮਾਰ ਨੇ ਕਿਹਾ ਕਿ ਸਾਡੇ ਕੋਟਕਪੂਰਾ ਸ਼ਹਿਰ ਦਾ ਵਿਕਾਸ ਦਾ ਪਹਿਲਾਂ ਹੀ ਕੋਈ ਕੰਮਕਾਰ ਹਾਲੇ ਤੱਕ ਸਿਰੇ ਨਹੀਂ ਚੜਿਆ ਤੇ ਉੱਤੋਂ ਹੁਣ ਇਹ ਕੂੜੇ ਦੇ ਡੰਪਾਂ ਅਤੇ ਫੈਲੀ ਗੰਦਗੀ ਵਰਗੀਆਂ ਸਮੱਸਿਆ ਵੀ ਸਾਨੂੰ ਬਹੁਤ ਹੀ ਜਿਆਦਾ ਦੁਖੀ ਕਰ ਰਹੀਆਂ ਹਨ। ਸਾਡੀ ਇਸ ਬਣਦੀ ਜਾਇਜ਼ ਸਮੱਸਿਆ ਨੂੰ ਅੱਗੇ ਹੋਕੇ ਪਹਿਲ ਦੇ ਤੌਰ ਤੇ ਹੱਲ ਕਰਨੀ ਚਾਹੀਦੀ ਹੈ ਅਤੇ ਸਾਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਣੀ ਚਾਹੀਦੀ ਹੈ। ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਜਿਹੜੀ ਸ਼ਹਿਰ ਦੀ ਪੁਰਾਣੀ ਦਾਨਾ ਮੰਡੀ ਵਿੱਚ ਫੈਲੀ ਗੰਦਗੀ ਹੈ ਇਸਨੂੰ ਤੁਰੰਤ ਦੂਰ ਕੀਤਾ ਜਾਣਾ ਚਾਹੀਦਾ ਹੈ। ਇੱਥੋਂ ਇਹ ਕੂੜੇ ਦਾ ਡੰਪ ਚੁੱਕਿਆ ਜਾਣਾ ਚਾਹੀਦਾ ਹੈ ਤਾਂਕਿ ਸਾਨੂੰ ਆ ਰਹੀ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ ਤੇ ਇਹਨਾਂ ਤੋਂ ਫੈਲਣ ਵਾਲੀਆਂ ਭਿਆਨਕ ਬੀਮਾਰੀਆਂ ਤੋਂ ਵੀ ਬਚਿਆ ਜਾ ਸਕੇ।