ਪੰਜਾਬ: ਦੋ ਗਰੁੱਪਾਂ ਚ ਚੱਲੀਆਂ ਤਾਬੜ ਤੋੜ ਗੋਲੀਆਂ, ਇਕ ਦੀ ਮੌਤ , ਦੇਖੋ ਵੀਡੀਓ

ਪੰਜਾਬ: ਦੋ ਗਰੁੱਪਾਂ ਚ ਚੱਲੀਆਂ ਤਾਬੜ ਤੋੜ ਗੋਲੀਆਂ, ਇਕ ਦੀ ਮੌਤ , ਦੇਖੋ ਵੀਡੀਓ

ਅੰਮ੍ਰਿਤਸਰ: ਦੀਵਾਲੀ ਦੀ ਰਾਤ ਨੂੰ ਜਿਥੇ ਲੋਕ ਆਪਣੇ ਪਰਿਵਾਰ ਨਾਲ ਪਟਾਕੇ ਚਲਾ ਕੇ ਬੰਦੀ ਛੋੜ ਦਿਵਸ ਦੀਆ ਖੁਸ਼ੀਆਂ ਮਨਾ ਰਹੇ ਸਨ, ਉਥੇ ਹੀ ਸ਼ਹਿਰ ਦੇ ਇਕ ਇਲਾਕੇ ਚ ਤਾਬੜਤੋੜ ਗੋਲੀਆਂ ਚਲਣ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਏਸੀਪੀ ਸੁਰਿੰਦਰ ਸਿੰਘ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਗਰੁੱਪ ਅਤੇ ਲਾਡੀ ਗਰੁੱਪ ਦੇ ਵਿੱਚ ਪੁਰਾਣੀ ਰੰਜਿਸ਼ ਦੇ ਕਰਕੇ ਗੋਲੀਆਂ ਚੱਲੀਆਂ ਹਨ। ਇਸ ਘਟਨਾ ਚ ਕਰੀਬ 25 ਰੌਂਦ ਫਾਇਰ ਹੋਏ  ਅਤੇ ਪੁਲਿਸ ਨੂੰ ਮੌਕੇ ਤੋਂ 12 ਖੋਲ ਅਤੇ ਇੱਕ ਮੈਗਜੀਨ ਵੀ ਬਰਾਮਦ ਹੋਈ ਹੈ।  

ਦਸਿਆ ਜਾ ਰਿਹਾ ਹੈ ਕਿ ਦੋਨੋ ਗਰੁੱਪ ਜੂਏ ਨੂੰ ਲੈ ਕੇ ਭਿੜੇ ਸਨ। ਪੁਲਿਸ ਨੇ ਕਿਹਾ ਹੈ ਜੂਏ ਨੂੰ ਲੈ ਕੇ ਜੇਕਰ ਲੜਾਈ ਹੋਈ ਹੈ ਤਾਂ ਇਹ ਇੱਕ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਅਤੇ ਜਲਦ ਹੀ ਇਸ ਤੇ ਵੀ ਪਰਦਾ ਚੁੱਕਿਆ ਜਾਵੇਗਾ। ਪੁਲਿਸ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਲਾਡੀ ਦੋਨਾਂ ਦੀ ਭਾਲ ਕਰ ਰਹੀ ਹੈ ਅਤੇ ਉਹ ਜਲਦ ਹੀ ਗ੍ਰਿਫਤ ਚ ਹੋਣਗੇ। ਇਸ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ  ਅਤੇ ਦੋ ਨੌਜਵਾਨ ਬੁਰੀ ਤਰ੍ਹਾਂ ਨਾਲ ਜਖਮੀ ਹਨ। ਜਿਨ੍ਹਾਂ ਦਾ ਇਲਾਜ ਹਸਪਤਾਲ ਚ ਚਾਲ ਰਿਹਾ ਹੈ।