ਅੰਮ੍ਰਿਤਸਰ : ਬਾਲੀਵੁੱਡ ਦੇ ਅਦਾਕਾਰ ਜਿਮੀ ਸ਼ੇਰਗਿਲ ਪੰਜਾਬ ਦੇ ਸਭ ਤੋਂ ਵੱਡੇ ਮੇਲੇ ਪਾਈਟੈਕਸ ਮੇਲੇ ਵਿੱਚ ਸ਼ਿਰਕਤ ਕਰਨ ਵਾਸਤੇ ਪਹੁੰਚੇ। ਉੱਥੇ ਹੀ ਜਿਮੀ ਸ਼ੇਰ ਗਿੱਲ ਵੱਲੋਂ ਇਸ ਮੇਲੇ ਵਿੱਚ ਅਦਾਕਾਰਾਂ ਦਾ ਸਟੋਲ ਲਾਉਣ ਵਾਸਤੇ ਵੀ ਕਿਹਾ ਗਿਆ। ਉਥੇ ਹੀ ਜਿਮੀ ਸ਼ੇਰ ਗਿੱਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨ ਜੋ ਕਿ ਅਦਾਕਾਰ ਹਨ ਉਹਨਾਂ ਨੂੰ ਤਾਂ ਕੰਮ ਨਹੀਂ ਮਿਲ ਪਾ ਰਿਹਾ। ਅਸੀਂ ਹੋਰ ਲੋਕਾਂ ਨੂੰ ਕੰਮ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਸ਼ੇਰਗਿੱਲ ਵੱਲੋਂ ਸਨੀ ਦਿਓਲ ਉੱਤੇ ਵੀ ਬੋਲਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇਹ ਵੀਡੀਓ ਤਾਂ ਵੇਖੀ ਗਈ ਹੈ। ਲੇਕਿਨ ਉਹਨਾਂ ਨੂੰ ਪੂਰੀ ਆਸ ਹੈ ਕਿ ਸਨੀ ਦਿਓਲ ਦੀ ਜੋ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਉਹ ਸ਼ਰਾਬ ਪੀ ਕੇ ਸੜਕਾਂ ਤੇ ਘੁੰਮ ਰਹੇ ਹਨ। ਉਹ ਹਰਗਜ ਨਹੀਂ ਹੋ ਸਕਦਾ। ਲੇਕਿਨ ਅਗਰ ਉਹ ਫਿਲਮ ਦੀ ਪ੍ਰਮੋਸ਼ਨ ਵਾਸਤੇ ਹੈ ਤਾਂ ਇਹ ਬਹੁਤ ਵਧੀਆ ਆਈਡੀਆ ਹੈ। ਅੰਮ੍ਰਿਤਸਰ ਵਿੱਚ ਹੋ ਰਹੇ ਪਾਇਟੈਕਸ 17 ਮੇਲੇ ਦੇ ਵਿੱਚ ਜਿਮੀ ਸ਼ੇਰਗਿਲ ਵੱਲੋਂ ਸ਼ਿਰਕਤ ਕੀਤੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਗੱਲਬਾਤ ਦੌਰਾਨ ਉਹਨਾਂ ਵੱਲੋਂ ਦੋਨਾਂ ਦੇਸ਼ਾਂ ਵਿੱਚ ਵਪਾਰ ਅਤੇ ਇੰਡਸਟਰੀ ਨੂੰ ਲੈ ਕੇ ਵੱਡੇ ਬਿਆਨ ਵੀ ਦਿੱਤੇ ਗਏ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਦੋਨਾਂ ਦੇਸ਼ਾਂ ਵਿੱਚ ਪਿਆਰ ਅਤੇ ਇਤਫਾਕ ਕਾਇਮ ਰੱਖਣਾ ਹੈ ਤਾਂ ਸਾਨੂੰ ਵਪਾਰ ਅਤੇ ਇੰਟਰਸਰੀ ਦੇ ਵੱਲ ਜਰੂਰ ਧਿਆਨ ਦੇਣਾ ਪਵੇਗਾ। ਜਿਮੀ ਸ਼ੇਰ ਗਿੱਲ ਨੇ ਕਿਹਾ ਕਿ ਜੇਕਰ ਇਸ ਪਾਈਟੈਕਸ ਮੇਲੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਇੱਥੇ ਲੋਕ ਪਹੁੰਚ ਕੇ ਆਪਣੇ ਸਟਾਲ ਲਗਾ ਰਹੇ ਹਨ, ਤਾਂ ਖੁਸ਼ੀ ਦੀ ਗੱਲ ਹੈ।
ਸ਼ੇਰ ਗਿੱਲ ਵੱਲੋਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਵਿਅਕਤੀ ਜੋ ਕਿ ਫਿਲਮ ਇੰਡਸਟਰੀ ਤੋਂ ਕੰਮ ਲੈਂਦੇ ਹਨ, ਉਹਨਾਂ ਨੂੰ ਤਾਂ ਕੰਮ ਨਹੀਂ ਮਿਲ ਪਾ ਰਿਹਾ। ਅਸੀਂ ਹੋਰ ਲੋਕਾਂ ਨੂੰ ਕੰਮ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਉੱਥੇ ਹੀ ਉਹਨਾਂ ਵੱਲੋਂ ਐਨੀਮਲ ਫਿਲਮ ਤੇ ਉੱਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਹਮੇਸ਼ਾ ਹੀ ਆਪਣੀ ਅਲੱਗ ਪਹਿਚਾਣ ਬਣਾਉਂਦਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਐਨੀਮਲ ਫਿਲਮ ਦੇ ਵਿੱਚ ਕੋਈ ਪੰਜਾਬੀ ਗਾਣਾ ਜਾਂ ਪੰਜਾਬੀ ਅਦਾਕਾਰ ਨਜ਼ਰ ਆਏ ਹੋਣ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਦਾਕਾਰ ਇਸ ਤਰ੍ਹਾਂ ਦੀਆਂ ਬੋਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਹਨ। ਅੱਗੇ ਬੋਲਦੇ ਹੋ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਅਗਰ ਚੰਗੀ ਸਿਹਤ ਦੇਣੀ ਹੈ ਤਾਂ ਸਾਨੂੰ ਚੰਗੇ ਅਦਾਕਾਰ ਵੀ ਪੈਦਾ ਕਰਨੇ ਪੈਣਗੇ ਅਤੇ ਉਹਨਾਂ ਨੂੰ ਕੰਮ ਵੀ ਦੇਣਾ ਪਵੇਗਾ। ਜਿਕਰਯੋਗ ਹੈ ਕਿ ਜਿਮੀ ਸ਼ੇਰਗਿਲ ਪਿਛਲੇ 10 ਸਾਲਾਂ ਦੇ ਵਿੱਚ ਇਸ ਪਾਇਟੈਕਸ ਮੇਲੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਲੇਕਿਨ ਉਹਨਾਂ ਵੱਲੋਂ ਇੱਥੇ ਪਹੁੰਚ ਗਏ ਮੀਡੀਆ ਦੇ ਨਾਲ ਵੀ ਰੂਬਰੂ ਹੋਇਆ ਗਿਆ। ਉਹਨਾਂ ਵੱਲੋਂ ਇਸ ਦੀ ਜਾਣਕਾਰੀ ਵੀ ਦਿੱਤੀ ਗਈ। ਉਹ ਤੇ ਉਹਨਾਂ ਵੱਲੋਂ ਸਨੀ ਦਿਓਲ ਅਤੇ ਐਨੀਮਲ ਫਿਲਮ ਬਾਰੇ ਬੋਲਦੇ ਹੋਏ ਕਿਹਾ ਕਿ ਸਾਨੂੰ ਪੰਜਾਬ ਦੇ ਨੌਜਵਾਨਾਂ ਉੱਤੇ ਹਮੇਸ਼ਾ ਹੀ ਭਰੋਸਾ ਰੱਖਣਾ ਚਾਹੀਦਾ ਹੈ, ਵਧੀਆ ਅਦਾਕਾਰ ਪੈਦਾ ਕਰਨੇ ਚਾਹੀਦੇ ਹਨ। ਤਾਂ ਜੋ ਕਿ ਪੰਜਾਬ ਤਰੱਕੀਆਂ ਕਰ ਸਕੇ। ਹੁਣ ਵੇਖਣਾ ਹੋਵੇਗਾ ਕਿ ਬੋਲੀਵੁੱਡ ਅਦਾਕਾਰ ਜਿਮੀ ਸ਼ੇਰ ਗਿੱਲ ਵੱਲੋਂ ਦਿੱਤੇ ਗਏ ਇਸ ਬਿਆਨ ਦੇ ਨਾਲ ਕਿੰਨੇ ਕੁ ਲੋਕ ਸਹਿਮਤ ਹਨ।