ਬਟਾਲਾ: ਬਰਸਾਤ ਦਾ ਮੋਸਮ ਹੈ ਅਤੇ ਲਗਾਤਾਰ ਬਰਸਾਤ ਹੋ ਰਹੀ ਹੈ। ਇਸ ਬਰਸਾਤ ਨਾਲ ਜਿਥੇ ਬਟਾਲਾ ਕਾਰਪੋਰੇਸ਼ਨ ਦੇ ਦਫਤਰਾਂ ਦੀਆਂ ਛੱਤਾਂ ਚੋ ਰਹਿਆ ਹਨ। ਓਥੇ ਹੀ ਬਰਸਾਤ ਦੇ ਪਾਣੀ ਨਾਲ ਵਡਾ ਹਾਦਸਾ ਹੋਣ ਦਾ ਵੀ ਖਤਰਾ ਬਣਿਆ ਹੈ। ਜਨਮ ਮੋਤ ਦੇ ਸਰਟੀਫਿਕੇਟ ਬਣਾਉਣ ਵਾਲੀ ਬ੍ਰਾਂਚ ਦੇ ਹਾਲਾਤ ਇਹ ਹਨ ਕਿ ਜਿਥੇ ਸਾਰਾ ਰਿਕਾਰਡ ਖਰਾਬ ਹੋ ਰਿਹਾ ਹੈ। ਓਥੇ ਹੀ ਅਧਿਕਾਰੀਆਂ ਦੇ ਬੈਠਣ ਲਈ ਵੀ ਜਗ੍ਹਾ ਨਹੀਂ ਹੈ। ਬਰਸਾਤ ਦੇ ਪਾਣੀ ਕਾਰਨ ਅਧਿਕਾਰੀ ਲੰਬੇ ਸਮੇਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਦੂਜੇ ਪਾਸੇ ਬਰਸਾਤ ਦਾ ਪਾਣੀ ਕਾਰਪੋਰੇਸ਼ਨ ਦੇ ਮੇਨ ਬਿਜਲੀ ਦੀਆਂ ਤਾਰਾਂ ਤੇ ਇਸ ਕਦਰ ਪੈ ਰਿਹਾ ਹੈ। ਕਿਸੇ ਵੇਲੇ ਵੀ ਸ਼ਾਟ ਸਰਕਟ ਹੋ ਸਕਦਾ। ਪਰ ਸਰਕਾਰੀ ਅਧਿਕਾਰੀਆਂ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਕਿ ਅਗਰ ਪਾਣੀ ਤੇ ਬਿਜਲੀ ਕਾਰਨ ਕੋਈ ਹਾਦਸਾ ਹੋਇਆ ਤੇ ਜਾਣੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ।

ਪੰਜਾਬ: ਬਰਸਾਤ ਦੇ ਪਾਣੀ ਨਾਲ ਕਾਰਪੋਰੇਸ਼ਨ ਦਫਤਰ ਵਿੱਚ ਹੋ ਸਕਦਾ ਹੈ ਵੱਡਾ ਹਾਦਸਾ, ਦੇਖੋਂ ਵੀਡਿਓ
Disclaimer
All news on Encounter India are computer generated and provided by third party sources, so read and verify carefully. Encounter India will not be responsible for any issues.
- Advertisement -
- Advertisement -
- Advertisement -