ਫਿਰੋਜ਼ਪੁਰ : ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿ਼ਲ੍ਹਾ ਪੋ੍ਰਗਰਾਮ ਅਫ਼ਸਰ ਰਤਨਦੀਪ ਸੰਧੂ ਦੀ ਯੋਗ ਅਗਵਾਈ ਵਿੱਚ ਮਿਸ਼ਨ ਵਤਸੱਲਿਆ ਸਕੀਮ ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਿੰਡ, ਵਾਰਡ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪਹੰੁਚ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਤੋਂ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਵਤਸੱਲਿਆ ਸਕੀਮ ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਿੰਡ, ਵਾਰਡ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪਹੁੰਚ ਕਰਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਆਂਗਣਵਾੜੀ ਵਰਕਰਾਂ ਦੇ ਸਹਿਯੋਗ ਨਾਲ ਮਿਸ਼ਨ ਵਤਸੱਲਿਆ ਸਕੀਮ ਤਹਿਤ ਆਂਗਣਵਾੜੀ ਸੈਂਟਰਾਂ ਵਿੱਚ ਜਾ ਕੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਹਫਤੇ ਬਸਤੀ ਬੋਰੀਆਂ ਵਾਲੀ, ਭਾਰਤ ਨਗਰ (ਬਸਤੀ ਭੱਟੀਆਂ ਵਾਲੀ), ਬਸਤੀ ਆਵਾ ਅਤੇ ਵਾਰਡ ਨੰ. 25, ਵਾਰਡ ਨੰਬਰ 16 ਫਿਰੋਜ਼ਪੁਰ ਸ਼ਹਿਰ ਦੇ ਆਂਗਣਵਾੜੀ ਸੈਂਟਰਾ ਵਿੱਚ ਜਾ ਕੇ ਵਾਰਡ ਦੀਆਂ ਔਰਤਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੇਸਹਾਰਾ, ਅਨਾਥ, ਕੈਦੀਆਂ ਦੇ ਬੱਚੇ, ਵਿਧਵਾ ਔਰਤ ਦੇ ਬੱਚੇ, ਏਡਜ਼ ਬਿਮਾਰੀ ਤੋਂ ਪੀੜਤ ਪਰਿਵਾਰ ਦੇ ਬੱਚੇ, ਬੱਚਾ ਗੋਦ ਲੈਣ ਵਿੱਚ ਮਦਦ ਕਰਨਾ ਅਤੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਕੀਮਾ ਸਪੋਸਰਸਿ਼ਪ ਸਕੀਮ, ਫੋਸਟਰ ਕੇਅਰ ਸਕੀਮ, ਚਿਲਡਰਨ ਹੋਮ, ਅਬਜਰਵੇਸ਼ਨ ਹੋਮ, ਮੈਟਲੀ ਰਿਟਾਇਰਡ ਹੋਮ, ਅਡਾਪਸ਼ਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ।