ਤਲਵਾੜਾ/ਸੌਨੂੰ ਥਾਪਰ: ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਕਰਾਟੇ, ਜੂਡੋ, ਤਾਈਕਵਾਂਡੋ ਖੇਡ ਕੇ ਪੰਜਾਬ ਦਾ ਨਾਂ ਉੱਚਾ ਕਰਨ ਵਾਲੀ ਖਿਡਾਰਨ ਅਵਨੀਤ ਕੌਰ ਧਾਲੀਵਾਲ ਦਾ ਦੱਖਣੀ ਅਫਰੀਕਾ ਵਿਖੇ ਹੋਣ ਵਾਲੀ ਅੰਤਰ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਅਤੇ ਸੈਮੀਨਾਰ ਜੋ ਕਯੋਸ਼ੀ ਆਰਥਿਕ ਗੋਵਿੰਡਰ ਉਕਜਨ ਮਿਊਚਲ ਸਪੋਰਟਸ ਸੈਂਟਰ ਵਿਖੇ ਜੂਨ ਦੇ ਪਹਿਲੇ ਹਫਤੇ ਹੋਣ ਵਾਲੇ ਪ੍ਰਤੀਯੋਗਿਤਾ ਲਈ ਚੁਣੇ ਜਾਣ ਤੇ ਜਿਥੇ ਪਰਿਵਾਰ ਤੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ ਓਥੇ ਹੀ ਅਵੀਨਤ ਦਾ ਕਹਿਣਾ ਹੈ ਕਿ ਉਹ ਇਸ ਪ੍ਰਤੀਯੋਗਿਤਾ ਵਿੱਚ ਭਾਰਤ ਦੀ ਝੋਲੀ ਗੋਲਡ ਮੈਡਲ ਪਵੇਗੀ।
ਜੂਨ ਦੇ ਪਹਿਲੇ ਹਫਤੇ ਹੋਣ ਵਾਲੀ ਦੱਖਣੀ ਅਫ਼ਰੀਕਾ ਵਿੱਚ ਅੰਤਰ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਵਿੱਚ ਚੁਣੇ ਜਾਣ ਮਗਰੋਂ ਜਿੱਥੇ ਅਵਨੀਤ ਕੌਰ ਧਾਲੀਵਾਲ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਇਸ ਪ੍ਰਤੀਯੋਗਤਾ ਦੀ ਤਿਆਰੀ ਨੂੰ ਲੈ ਕੇ ਅਵਨੀਤ ਕੌਰ ਦਾ ਕਹਿਣਾ ਹੈ ਕਿ ਉਹ ਅੰਤਰ ਰਾਸ਼ਟਰੀ ਪੱਧਰ ਤੇ ਖੇਡਣ ਲਈ ਪੂਰੀ ਤਰਾਂ ਤਿਆਰ ਹੈ ਤੇ ਉਸ ਨੂੰ ਪੂਰੀ ਉਮੀਦ ਹੈ ਕਿ ਉਹ ਭਾਰਤ ਦੀ ਝੋਲੀ ਗੋਲ੍ਡ ਮੈਡਲ ਪਵੇਗੀ।
ਅਵਨੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਉਹ ਚਾਰ ਸਾਲ ਦੀ ਉਮਰ ਤੋਂ ਕਰਾਟੇ,ਜੂਡੋ,ਤਾਈਕਵਾਂਡੋ ਖੇਡ ਰਹੀ ਹੈ ਤੇ ਪਿਛਲੇ ਲੰਬੇ ਸਮੇ ਤੋਂ ਉਹ ਪੰਜਾਬ ਪੁਲਿਸ ਦੀ ਐਕਡਮੀ ਕਪੂਰਥਲਾ ਦੀ ਖਿਡਾਰਣ ਹੈ ਇਸ ਸਮੇ ਉਸ ਦੀ ਉਮਰ ਕਰੀਬ 32 ਸਾਲ ਦੇ ਹੋ ਚੁਕੀ ਹੈ ਉਸ ਨੇ ਹੁਣ ਤਕ 94 ਦੇ ਕਰੀਬ ਸਟੇਟ,ਨੈਸ਼ਨਲ, ਤੇ ਇੰਟਰਨੈਸ਼ਨਲ ਕੰਪੀਟੀਸ਼ਨ ਖੇਲ ਚੁਕੀ ਹੈ ਤੇ ਜਿਨ੍ਹਾਂ ਵਿਚ 50ਗੋਲ੍ਡ 11 ਸਿਲਵਰ ਅਤੇ ਚਾਰ ਕਾਂਸੇ ਪਦਕ ਜਿਤੇ ਨੇ ਉਨ੍ਹਾਂ ਦੱਸਿਆ ਕਿ ਉਸ ਨੂੰ ਅਮਰੀਕਾ ਤੋਂ ਆਈ ਵਰਲਡ ਸਪੋਰਟਸ ਮਾਰਸ਼ਲ ਆਰਟਸ ਕੌਂਸਲ ਦੀ ਟੀਮ ਵੱਲੋਂ 2022 ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ ਸੀ ਜੋ ਕਿ ਪੰਜਾਬ ਦੀ ਇਕਲੋਤੀ ਖਿਡਾਰਨ ਹੈ ਪਾਰ ਬਾਬਜੂਦ ਇਸ ਦੇ ਉਸ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਕਿਸੀ ਤਰ੍ਹਾਂ ਦੀ ਕੋਈ ਮਦਦ ਨਹੀਂ ਦਿਤੀ ਗਈ ਉਸ ਦਾ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਖੇਡਾਂ ਨੂੰ ਪੰਜਾਬ ਵਿਚ ਪੁਨਰ ਜੀਵਤ ਕਰ ਰਹੀ ਹੈ ਤੇ ਮੇਰੀ ਪੰਜਾਬ ਸਰਕਾਰ ਅੱਗੇ ਇਹੀ ਮੰਗ ਹੈ ਕਿ ਪੰਜਾਬ ਸਰਕਾਰ ਮੈਨੂੰ ਪੰਜਾਬ ਦੇ ਕਿਸੀ ਵਿਭਾਗ ਵਿਚ ਕੋਈ ਸਰਕਾਰ ਨੌਕਰੀ ਦੇ ਤਾਂ ਜੋ ਮੇਰਾ ਭਵਿਸ਼ ਸੁਰੱਖਿਅਤ ਹੋ ਸਕੇ ਤੇ ਮੈ ਪੰਜਾਬ ਤੇ ਦੇਸ਼ ਦੇ ਲਈ ਖੇਡ ਕੇ ਆਪਣੇ ਦੇਸ਼ ਦਾ ਨਾਮ ਉਚਾ ਕਰ ਸਾਕਾ।
ਓਥੇ ਹੀ ਅਵਨੀਤ ਦੇ ਮਾਤਾ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਉੰਨਾ ਦੀਆਂ ਦੋ ਬੇਟੀਆਂ ਹਨ ਤੇ ਦੋਨੋ ਦੇਸ਼ ਲਈ ਖੇਡ ਰਹੀਆਂ ਹਨ ਤੇ ਊਨਾ ਆਪਣੀਆਂ ਬੇਟੀਆਂ ਤੇ ਮਾਨ ਹੈ ਤੇ ਊਨਾ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਊਨਾ ਦੀ ਬੇਟੀ ਨੂੰ ਪੰਜਾਬ ਸਰਕਾਰ ਨੌਕਰੀ ਦੇ ਜਿਸ ਨਾਲ ਉਹ ਆਪਣੀ ਖੇਡ ਵਿਚ ਅੱਗੇ ਵੱਧ ਸਕੇ।
ਓਥੇ ਹੀ ਪਿੰਡ ਪ੍ਰੇਮਪੁਰ ਦੇ ਸਾਬਕਾ ਸਰਪੰਚ ਤੇ ਐਨ ਆਰ ਆਈ ਸਭਾ ਦੇ ਮੈਂਬਰ ਗੁਰਬਚਨ ਕੌਰ ਨੇ ਕਿਹਾ ਕਿ ਅਵਨੀਤ ਇਕ ਮੇਹਨਤੀ ਲੜਕੀ ਹੈ ਤੇ ਪੰਜਾਬ ਸਰਕਾਰ ਅਜਿਹੇ ਮੇਹਨਤੀ ਖਿਡਾਰੀਆਂ ਲਈ ਪੰਜਾਬ ਸਰਕਾਰ ਵਿਚ ਕੋਈ ਨੌਕਰੀ ਦੇ ਕੇ ਅਜਿਹੇ ਖਿਡਾਰੀਆਂ ਦਾ ਜੀਵਨ ਸੁਰੱਖਿਅਤ ਕਰੇ।
